ਸਰਹੱਦੀ ਲੋੜਵੰਦ ਲੋਕਾਂ ਲਈ ਭਿਜਵਾਈ ਗਈ ‘705ਵੇਂ ਟਰੱਕ ਦੀ ਰਾਹਤ ਸਮੱਗਰੀ’

Sunday, Apr 02, 2023 - 04:35 PM (IST)

ਸਰਹੱਦੀ ਲੋੜਵੰਦ ਲੋਕਾਂ ਲਈ ਭਿਜਵਾਈ ਗਈ ‘705ਵੇਂ ਟਰੱਕ ਦੀ ਰਾਹਤ ਸਮੱਗਰੀ’

ਜਲੰਧਰ/ਜੰਮੂ-ਕਸ਼ਮੀਰ/ਲੁਧਿਆਣਾ (ਵਰਿੰਦਰ ਸ਼ਰਮਾ)-ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬੀਤੇ ਦਿਨ ਰਾਹਤ ਸਮੱਗਰੀ ਦਾ 705ਵਾਂ ਟਰੱਕ ਰਵਾਨਾ ਕੀਤਾ ਗਿਆ। ਸਮੱਗਰੀ ਦਾ ਟਰੱਕ ਰਘੁਨਾਥ ਸੇਵਾ ਦਲ ਅਗਰ ਨਗਰ ਲੁਧਿਆਣਾ ਵੱਲੋਂ ਭੇਟ ਕੀਤਾ ਗਿਆ, ਜਿਸ ਵਿਚ 200 ਲੋੜਵੰਦ ਪਰਿਵਾਰਾਂ ਲਈ ਰਜਾਈਆਂ ਸਨ।

ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨਾਲ ਟਰੱਕ ਰਵਾਨਾ ਕਰਦੇ ਚੇਅਰਮੈਨ ਅਸ਼ਵਨੀ ਗੋਇਲ, ਪ੍ਰਧਾਨ ਦੀਪਕ ਜੈਨ, ਪੈਟਰਨ ਚਰਨਦਾਸ ਅਗਰਵਾਲ, ਜਨਰਲ ਸਕੱਤਰ ਸੁਰਿੰਦਰ ਗਰਗ, ਖਜ਼ਾਨਚੀ ਰਾਜ ਗੋਇਲ, ਸ਼ਾਮ ਸੁੰਦਰ ਗੁਪਤਾ, ਸਤੀਸ਼ ਗੁਪਤਾ, ਸੁਰਿੰਦਰ ਕੋਛੜ, ਪੁਨੀਤ ਸਿੰਗਲਾ, ਕ੍ਰਿਸ਼ਨ ਗੋਪਾਲ ਬਾਂਸਲ, ਵਰਿੰਦਰ ਸਿੰਗਲਾ, ਅਨਿਲ ਜੈਨ, ਰਜਨੀਸ਼ ਗਰਗ, ਰਾਮ ਸਵਰੂਪ, ਧਨੀ ਰਾਮ, ਵਿਜੇ ਜੈਨ, ਜੋਗਿੰਦਰ ਮਿੱਤਲ ਕਾਕਾ, ਸ਼ਿਵ ਕੁਮਾਰ, ਰਾਜੀਵ ਸਿੰਗਲਾ, ਅਮਨ ਬਾਂਸਲ, ਨੋਬਲ ਫਾਊਂਡੇਸ਼ਨ ਦੇ ਰਾਜਿੰਦਰ ਸ਼ਰਮਾ, ਰਾਹਤ ਸਮੱਗਰੀ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ, ਪ੍ਰਤੀਨਿਧੀ ਰਾਜਨ ਚੋਪੜਾ, ਪ੍ਰਤੀਨਿਧੀ ਦਿਨੇਸ਼ ਸੋਨੂੰ ਅਤੇ ਹੋਰ ਹਾਜ਼ਰ ਸਨ। 


author

shivani attri

Content Editor

Related News