ਅੱਤਵਾਦ ਪੀੜਤਾਂ ਲਈ ਭਿਜਵਾਈ ਗਈ 699ਵੇਂ ਟਰੱਕ ਦੀ ਰਾਹਤ ਸਮੱਗਰੀ

Friday, Feb 10, 2023 - 04:38 PM (IST)

ਅੱਤਵਾਦ ਪੀੜਤਾਂ ਲਈ ਭਿਜਵਾਈ ਗਈ 699ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬੀਤੇ ਦਿਨੀਂ ਰਾਹਤ ਸਮੱਗਰੀ ਦਾ ਇਕ ਟਰੱਕ ਜੀ. ਐੱਨ. ਏ. ਗਰੁੱਪ ਮੇਹਟੀਆਣਾ ਤੋਂ ਚੇਅਰਮੈਨ ਗੁਰਸ਼ਰਨ ਸਿੰਘ ਸੀਹਰਾ, ਰਣਬੀਰ ਸਿੰਘ ਸੀਹਰਾ ਅਤੇ ਗੁਰਦੀਪ ਸਿੰਘ ਸੀਹਰਾ ਨੇ ਭੇਟ ਕੀਤਾ। ਟਰੱਕ ’ਚ 200 ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸੀ।

ਟਰੱਕ ਰਵਾਨਾ ਕਰਦੇ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਵਿਜੇ ਚੋਪੜਾ ਦੇ ਨਾਲ ਡੀ. ਸੀ. ਕਪੂਰਥਲਾ ਵਿਸ਼ੇਸ਼ ਸਾਰੰਗਲ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਲਘੂ ਉਦਯੋਗ ਭਾਰਤੀ ਫਗਵਾੜਾ ਦੇ ਚੇਅਰਮੈਨ ਪੰਕਜ ਗੌਤਮ, ਪੰਜਾਬ ਕੇਸਰੀ ਫਗਵਾੜਾ ਦੇ ਬਿਊਰੋ ਚੀਫ ਵਿਕਰਮ ਜਲੋਟਾ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਅਤੇ ਹੋਰ ਹਾਜ਼ਰ ਸਨ।


author

shivani attri

Content Editor

Related News