ਜੰਮੂ-ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਲੋਕਾਂ ਨੂੰ ਵੰਡੀ ਗਈ 689ਵੇਂ ਟਰੱਕ ਦੀ ਰਾਹਤ ਸਮੱਗਰੀ
Friday, Jan 13, 2023 - 03:52 PM (IST)
ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਮੁਹਿੰਮ ਅਧੀਨ 689ਵੇਂ ਟਰੱਕ ਦਾ ਸਾਮਾਨ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਬੀਤੇ ਦਿਨੀਂ ਪਿੰਡ ਨਾਰਾਇਣਾ ’ਚ ਸਥਿਤ ਬੀ. ਐੱਸ. ਐੱਫ. ਦੀ ਚੌਂਕੀ ’ਚ ਵੰਡਿਆ ਗਿਆ, ਜਿੱਥੇ ਅੱਤਵਾਦ ਪੀੜਤ ਉਹ ਲੋਕ ਰਹਿੰਦੇ ਹਨ, ਜਿਨ੍ਹਾਂ ਦਾ ਜੀਵਨ ਪਾਕਿਸਤਾਨ ਦੀ ਗੋਲੀਬਾਰੀ ’ਚ ਬੀਤਿਆ। ਇਸ ਮੌਕੇ 200 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜੋ ਕਿ ਅਮਰੀਕਾ ਤੋਂ ਸ਼੍ਰੀ ਸੁਦੇਸ਼ ਗੁਪਤਾ ਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੁਦਰਸ਼ਨ ਗੁਪਤਾ (ਐੱਨ. ਆਰ. ਆਈ.) ਵੱਲੋਂ ਭਿਜਵਾਇਆ ਗਿਆ ਸੀ। ਰਾਸ਼ਨ ਪ੍ਰਾਪਤ ਕਰਨ ਆਏ ਲੋਕਾਂ ਵਿਚ ਦਿਵਿਆਂਗ ਵੀ ਸ਼ਾਮਲ ਸਨ।
ਮੂਲ ਤੌਰ ’ਤੇ ਕਪੂਰਥਲਾ ਦੇ ਰਹਿਣ ਵਾਲੇ ਸ਼੍ਰੀ ਸੁਦੇਸ਼ ਗੁਪਤਾ ਨੇ ‘ਪੰਜਾਬ ਕੇਸਰੀ’ ਈ-ਪੇਪਰ ’ਚ ਜਦੋਂ ਇਸ ਰਾਹਤ ਮੁਹਿੰਮ ਬਾਰੇ ਪੜ੍ਹਿਆ ਤਾਂ ਉੱਥੋਂ ਦੇ ਹਾਲਾਤ ਜਾਣਨ ਤੋਂ ਬਾਅਦ ਉਨ੍ਹਾਂ ਦੇ ਮਨ ਵਿਚ ਇਹ ਪੁੰਨ ਕਾਰਜ ਕਰਨ ਦਾ ਵਿਚਾਰ ਆਇਆ। ਉਹ ਖੁਦ ਸਾਮਾਨ ਵੰਡਣ ਨਹੀਂ ਆ ਸਕੇ ਪਰ ਉਨ੍ਹਾਂ ਦੀ ਨੁਮਾਇੰਦਗੀ ਕਰਦੇ ਹੋਏ ਰਮੇਸ਼ ਮਹਿਰਾ ਤੇ ਪ੍ਰਦੀਪ ਮਿਨਹਾਸ ਰਾਹਤ ਵੰਡ ਟੀਮ ਕੋਲ ਪਹੁੰਚੇ, ਜਿੱਥੇ ਬੀ. ਐੱਸ. ਐੱਫ਼. ਦੇ ਸਹਿਯੋਗ ਨਾਲ ਆਯੋਜਿਤ ਸਮਾਗਮ ’ਚ ਆਪਣੇ ਹੱਥੀਂ ਲੋੜਵੰਦ ਲੋਕਾਂ ਨੂੰ ਰਾਸ਼ਨ ਭੇਟ ਕੀਤਾ। ਸਮਾਗਮ ਦੀ ਪ੍ਰਧਾਨਗੀ ਬੀ. ਐੱਸ. ਐੱਫ਼. ਦੇ ਕਮਾਂਡੈਂਟ ਵਾਈ. ਕੇ. ਸਾਹੂ ਨੇ ਕੀਤੀ, ਜਦੋਂਕਿ ਸਾਂਬਾ ਦੇ ਐੱਸ. ਪੀ. ਸੁਰਿੰਦਰ ਚੌਧਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਡੀ. ਡੀ. ਸੀ. ਸਰਵਜੀਤ ਸਿੰਘ ਜੌਹਲ, ਦਰਸ਼ਨ ਚੌਧਰੀ, ਡਿੰਪਲ ਸੂਰੀ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਹ ਵੀ ਪੜ੍ਹੋ : ਪੁਲਸ ਦੀ ਵੱਡੀ ਕਾਰਵਾਈ, 3 ਡਰੱਗ ਸਮੱਗਲਰਾਂ ਦੀ 1.50 ਕਰੋੜ ਦੀ ਪ੍ਰਾਪਰਟੀ ਸਰਕਾਰੀ ਤੌਰ ’ਤੇ ਕੀਤੀ ਅਟੈਚ
ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਬੀ. ਐੱਸ. ਐੱਫ਼. ਦੇ ਕਮਾਂਡੈਂਟ ਵਾਈ. ਕੇ. ਸਾਹੂ, ਐੱਸ. ਪੀ. ਸਾਂਬਾ ਸੁਰਿੰਦਰ ਚੌਧਰੀ, ਡੀ. ਡੀ. ਸੀ. ਸਰਵਜੀਤ ਸਿੰਘ ਜੌਹਲ, ਰਮੇਸ਼ ਮਹਿਰਾ, ਪ੍ਰਦੀਪ ਮਿਨਹਾਸ, ਬੀ. ਡੀ. ਸੀ. ਚੇਅਰਮੈਨ ਦਰਸ਼ਨ ਚੌਧਰੀ, ਰੂਪ ਚੰਦ, ਤਜਿੰਦਰ ਸਿੰਘ, ਡਿੰਪਲ ਸੂਰੀ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਵਾਪਰਿਆ ਦਰਦਨਾਕ ਭਾਣਾ, ਪਰਿਵਾਰ ਨੇ ਸਿਹਰਾ ਬੰਨ੍ਹ ਦਿੱਤੀ ਅੰਤਿਮ ਵਿਦਾਈ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ