ਕਸ਼ਮੀਰੀ ਪੰਡਿਤ ਨਰਸ ਦਾ ਕਤਲ ਮਾਮਲਾ : SIA ਨੇ ਸ਼੍ਰੀਨਗਰ ''ਚ ਕਈ ਥਾਵਾਂ ''ਤੇ ਮਾਰੇ ਛਾਪੇ
Tuesday, Aug 12, 2025 - 09:53 AM (IST)

ਸ਼੍ਰੀਨਗਰ- ਜੰਮੂ ਕਸ਼ਮੀਰ ਪੁਲਸ ਦੀ ਰਾਜ ਜਾਂਚ ਏਜੰਸੀ (ਐੱਸਆਈਏ) ਨੇ ਮੰਗਲਵਾਰ ਨੂੰ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਇਕ ਕਸ਼ਮੀਰੀ ਪੰਡਿਤ ਨਰਸ ਦੇ ਕਤਲ ਦੇ ਸਿਲਸਿਲੇ 'ਚ ਸ਼੍ਰੀਨਗਰ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਦੇ ਸਾਬਕਾ ਕਮਾਂਡਰਾਂ ਦੀਆਂ ਰਿਹਾਇਸ਼ਾਂ 'ਤੇ ਛਾਪੇਮਾਰੀ ਕੀਤੀ ਗਈ, ਜਿਨ੍ਹਾਂ 'ਚ ਕੁਝ ਮ੍ਰਿਤਕ ਜਾਂ ਮੌਜੂਦਾ ਸਮੇਂ ਜੇਲ੍ਹ 'ਚ ਬੰਦ ਹਨ।
ਉਨ੍ਹਾਂ ਦੱਸਿਆ ਕਿ ਨਰਸ ਸਰਲਾ ਭੱਟ ਨੂੰ 1990 ਦੇ ਦਹਾਕੇ ਦੀ ਸ਼ੁਰੂਆਤ 'ਚ ਅਗਵਾ ਕਰ ਲਿਆ ਗਿਆ ਸੀ ਅਤੇ ਅਗਲੇ ਦਿਨ ਸ਼੍ਰੀਨਗਰ ਦੇ ਸੌਰਾ ਇਲਾਕੇ ਤੋਂ ਗੋਲੀਆਂ ਨਾਲ ਛਲਣੀ ਉਸ ਦੀ ਲਾਸ਼ ਬਰਾਮਦ ਹੋਈ ਸੀ। ਸ਼ੁਰੂਆਤ 'ਚ ਨਿਗੀਨ ਥਾਣੇ 'ਚ ਦਰਜ ਮਾਮਲੇ ਦੀ ਹੁਣ ਐੱਸਆਈਏ ਵਲੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਨਗਰ 'ਚ 8 ਥਾਵਾਂ 'ਤੇ ਛਾਪੇਮਾਰੀ ਚੱਲ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8