ਪੁਲਸ ਨੇ ਬਡਗਾਮ ਜ਼ਿਲ੍ਹੇ ''ਚ ਗ੍ਰਿਫ਼ਤਾਰ ਕੀਤੇ ਲਸ਼ਕਰ ਦੇ ਤਿੰਨ ਸਹਿਯੋਗੀ

Friday, May 16, 2025 - 05:47 PM (IST)

ਪੁਲਸ ਨੇ ਬਡਗਾਮ ਜ਼ਿਲ੍ਹੇ ''ਚ ਗ੍ਰਿਫ਼ਤਾਰ ਕੀਤੇ ਲਸ਼ਕਰ ਦੇ ਤਿੰਨ ਸਹਿਯੋਗੀ

ਸ਼੍ਰੀਨਗਰ- ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ (ਐੱਲਈਟੀ) ਸੰਗਠਨ ਨਾਲ ਜੁੜੇ ਤਿੰਨ ਅੱਤਵਾਦੀ ਸਹਿਯੋਗੀਆਂ ਨੂੰ ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਤਿੰਨਾਂ ਦੀ ਪਛਾਣ ਬਾਰਾਮੂਲਾ ਜ਼ਿਲ੍ਹੇ ਦੇ ਅਲਗਾਮ ਪੱਟਨ ਵਾਸੀ ਮੁਜਾਮਿਲ ਅਹਿਮਦ ਅਤੇ ਇਸ਼ਫਾਕ ਪੰਡਿਤ ਅਤੇ ਬਡਗਾਮ ਦੇ ਮੀਰਪੋਰਾ ਬੀਰਵਾਹ ਵਾਸੀ ਮੁਨੀਰ ਅਹਿਮਦ ਵਜੋਂ ਕੀਤੀ ਹੈ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰੀਆਂ ਮਗਾਮ ਦੇ ਕਾਵੂਸਾ ਨਰਬਲ ਇਲਾਕੇ 'ਚ ਕੀਤੀਆਂ ਗਈਆਂ। ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇਕ ਪਿਸਤੌਲ ਅਤੇ ਇਕ ਹੱਥਗੋਲੇ ਸਮੇਤ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ।

ਪੁਲਸ ਸਟੇਸ਼ਨ ਮਗਾਮ 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ, ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਵੁਸਨ ਪੱਟਨ ਦੇ ਸਰਗਰਮ ਅੱਤਵਾਦੀ ਆਬਿਦ ਕਊਮ ਲੋਨ ਨਾਲ ਨਜ਼ਦੀਕੀ ਸੰਪਰਕ 'ਚ ਸਨ, ਜੋ 2020 'ਚ ਪਾਕਿਸਤਾਨ 'ਚ ਘੁਸਪੈਠ ਕਰ ਕੇ ਗਿਆ ਸੀ ਅਤੇ ਬਾਅਦ 'ਚ ਲਸ਼ਕਰ-ਏ-ਤੋਇਬਾ ਸੰਗਠਨ 'ਚ ਸ਼ਾਮਲ ਹੋ ਗਿਆ ਸੀ। ਪੁਲਸ ਨੇ ਕਿਹਾ,''ਉਕਤ ਅੱਤਵਾਦੀ/ਹੈਂਡਲਰ ਮੌਜੂਦਾ ਸਮੇਂ ਪਾਕਿਸਤਾਨ 'ਚ ਕੰਮ ਕਰ ਰਿਹਾ ਹੈ ਅਤੇ ਸਥਾਨਕ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਉਨ੍ਹਾਂ ਨੂੰ ਅੱਤਵਾਦੀ ਰੈਂਕਾਂ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਬਡਗਾਮ ਜ਼ਿਲ੍ਹੇ ਦੇ ਨਰਬਲ-ਮਗਾਮ ਇਲਾਕੇ 'ਚ ਅੱਤਵਾਦ ਨਾਲ ਸੰਬੰਧਤ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਨਿਰਦੇਸ਼ਿਤ ਕਰਨ 'ਚ ਸ਼ਾਮਲ ਹੈ।''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News