ਮਾਂ ਵੈਸ਼ਨੋ ਦੇਵੀ ਦੇ ਦਰਸ਼ਨ ਹੁਣ ਹੋਰ ਵੀ ਹੋਣਗੇ ਆਸਾਨ, ਰੇਲਵੇ ਦਾ ਯਾਤਰੀਆਂ ਨੂੰ ਵੱਡਾ ਤੋਹਫ਼ਾ
Thursday, Jul 31, 2025 - 05:28 PM (IST)

ਨੈਸ਼ਨਲ ਡੈਸਕ: ਭਾਰਤੀ ਰੇਲਵੇ ਨੇ ਜੰਮੂ-ਕਸ਼ਮੀਰ 'ਚ ਰੇਲ ਸੰਪਰਕ ਨੂੰ ਬਿਹਤਰ ਬਣਾਉਣ ਵੱਲ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਟੜਾ ਅਤੇ ਅਰਨੀਆ ਵਿਚਕਾਰ ਇੱਕ ਨਵੀਂ ਰੇਲਵੇ ਲਾਈਨ ਦੇ ਨਿਰਮਾਣ ਵੱਲ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਪ੍ਰੋਜੈਕਟ ਲਈ ਅੰਤਿਮ ਸਥਾਨ ਸਰਵੇਖਣ (FLS) ਨੂੰ ਹੁਣ ਰੇਲਵੇ ਮੰਤਰਾਲੇ ਦੀ ਮਨਜ਼ੂਰੀ ਮਿਲ ਗਈ ਹੈ।
ਇਹ ਜਾਣਕਾਰੀ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੂੰ ਇੱਕ ਅਧਿਕਾਰਤ ਪੱਤਰ ਰਾਹੀਂ ਦਿੱਤੀ ਗਈ। ਪੱਤਰ 'ਚ ਰੇਲ ਮੰਤਰੀ ਨੇ ਕਿਹਾ ਕਿ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਅਰਨੀਆ ਸੈਕਸ਼ਨ ਤੱਕ ਇੱਕ ਨਵੀਂ ਕੇਂਦਰੀ ਵਾਧੂ ਰੇਲਵੇ ਲਾਈਨ ਦੇ ਨਿਰਮਾਣ ਲਈ ਅੰਤਿਮ ਸਥਾਨ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, "ਸਤਿਕਾਰਯੋਗ ਅਸ਼ਵਨੀ ਵੈਸ਼ਨਵ ਜੀ, ਤੁਹਾਡਾ ਧੰਨਵਾਦ। ਇਹ ਫੈਸਲਾ ਮਾਤਾ ਵੈਸ਼ਨੋ ਦੇਵੀ ਦੇ ਯਾਤਰੀਆਂ ਅਤੇ ਸ਼ਰਧਾਲੂਆਂ ਲਈ ਆਵਾਜਾਈ 'ਚ ਸਹੂਲਤ ਅਤੇ ਸੌਖ ਪ੍ਰਦਾਨ ਕਰੇਗਾ।" ਉਨ੍ਹਾਂ ਇਹ ਵੀ ਕਿਹਾ, “2014 ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਅਤੇ ਮਾਰਗਦਰਸ਼ਨ ਵਿੱਚ ਜੰਮੂ-ਕਸ਼ਮੀਰ 'ਚ ਰੇਲ ਸੰਪਰਕ ਨੂੰ ਦਿੱਤੀ ਗਈ ਸਭ ਤੋਂ ਵੱਡੀ ਤਰਜੀਹ ਦਾ ਨਤੀਜਾ ਇਹ ਹੈ ਕਿ 50 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਰੇਲਗੱਡੀ ਹੁਣ ਕਸ਼ਮੀਰ ਘਾਟੀ ਤੱਕ ਪਹੁੰਚ ਰਹੀ ਹੈ।”
ਇਹ ਵੀ ਪੜ੍ਹੋ...ਭਾਰਤ ਨੂੰ 'ਟੈਰਿਫ਼' ਝਟਕਾ ਦੇਣ ਮਗਰੋਂ ਟਰੰਪ ਨੇ ਪਾਕਿ ਵੱਲ ਵਧਾਇਆ ਹੱਥ ! ਬ੍ਰਿਕਸ ਨੂੰ ਐਲਾਨਿਆ Anti-America
ਫਾਈਨਲ ਲੋਕੇਸ਼ਨ ਸਰਵੇ (FLS) ਕੀ ਹੈ?
ਫਾਈਨਲ ਲੋਕੇਸ਼ਨ ਸਰਵੇ ਕਿਸੇ ਵੀ ਨਵੇਂ ਰੇਲ ਪ੍ਰੋਜੈਕਟ ਦੀ ਸ਼ੁਰੂਆਤ 'ਚ ਸਭ ਤੋਂ ਮਹੱਤਵਪੂਰਨ ਪ੍ਰਕਿਰਿਆ ਹੈ। ਇਸਦਾ ਉਦੇਸ਼ ਇਹ ਫੈਸਲਾ ਕਰਨਾ ਹੈ ਕਿ ਰੇਲ ਲਾਈਨ ਕਿੱਥੋਂ ਲੰਘੇਗੀ, ਕਿਸ ਜ਼ਮੀਨ 'ਤੇ ਟ੍ਰੈਕ ਵਿਛਾਈ ਜਾਵੇਗੀ ਤੇ ਕਿਹੜੇ ਤਕਨੀਕੀ ਬਦਲਾਅ ਕਰਨੇ ਪੈਣਗੇ। ਨਿਰਮਾਣ ਕਾਰਜ ਅੰਤਿਮ ਲੋਕੇਸ਼ਨ ਸਰਵੇ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ।
ਨਵੀਂ ਰੇਲਵੇ ਲਾਈਨ ਦੇ ਸੰਭਾਵੀ ਲਾਭ
ਸ਼ਰਧਾਲੂਆਂ ਲਈ ਸਹੂਲਤ: ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਨੂੰ ਯਾਤਰਾ ਦੇ ਸਮੇਂ ਅਤੇ ਲਾਗਤ ਦੋਵਾਂ 'ਚ ਰਾਹਤ ਮਿਲੇਗੀ।
ਬਿਹਤਰ ਰੇਲ ਸੰਪਰਕ: ਇਹ ਜੰਮੂ-ਕਸ਼ਮੀਰ ਦੇ ਦੱਖਣੀ ਖੇਤਰਾਂ ਨੂੰ ਰੇਲ ਰਾਹੀਂ ਜੋੜਨ ਵਿੱਚ ਮਦਦ ਕਰੇਗਾ।
ਸਥਾਨਕ ਵਿਕਾਸ ਨੂੰ ਉਤਸ਼ਾਹਿਤ ਕਰਨਾ: ਸਥਾਨਕ ਲੋਕਾਂ ਨੂੰ ਕਾਰੋਬਾਰ, ਸਿੱਖਿਆ ਅਤੇ ਸਿਹਤ ਸਹੂਲਤਾਂ ਤੱਕ ਆਸਾਨ ਪਹੁੰਚ ਮਿਲੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e