PDP ਆਗੂ ਨੂੰ ''ਵਿਸ਼ੇਸ਼ ਅਧਿਕਾਰ ਹਨਨ'' ਨੋਟਿਸ ਦਾ ਜਵਾਬ ਦੇਣ ਲਈ 7 ਦਿਨ ਦਾ ਸਮਾਂ

Wednesday, Nov 27, 2024 - 12:20 PM (IST)

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਵਿਧਾਨ ਸਭਾ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਵਿਧਾਇਕ ਦਲ ਦੇ ਨੇਤਾ ਵਹੀਦ-ਉਰ-ਰਹਿਮਾਨ ਪਾਰਾ ਨੂੰ ਇਸ ਮਹੀਨੇ ਦੀ ਸ਼ੁਰੂਆਤ 'ਚ ਸਦਨ 'ਚ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਲਈ ਜਾਰੀ ਕੀਤੇ ਗਏ 'ਵਿਸ਼ੇਸ਼ ਅਧਿਕਾਰ ਹਨਨ' ਨੋਟਿਸ ਦਾ ਜਵਾਬ ਦੇਣ ਲਈ 7 ਦਿਨ ਦਾ ਸਮਾਂ ਦਿੱਤਾ। ਨੈਸ਼ਨਲ ਕਾਨਫਰੰਸ (ਨੈਕਾਂ) ਦੇ ਵਿਧਾਇਕ ਨਜ਼ੀਰ ਅਹਿਮਦ ਖਾਨ ਗੁਰੇਜੀ ਨੇ ਵਿਧਾਨ ਸਭਾ ਦੇ ਪਹਿਲੀ ਵਾਰ ਮੈਂਬਰ ਬਣੇ ਪਾਰਾ 'ਤੇ ਵਿਸ਼ੇਸ਼ ਅਧਿਕਾਰ ਹਨਨ ਦਾ ਦੋਸ਼ ਲਗਾਇਆ।

ਇਹ ਵੀ ਪੜ੍ਹੋ : ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ ਨਹੀਂ ਤਾਂ....

ਗੁਰੇਜੀ ਨੇ ਵਿਧਾਨ ਸਭਾ ਸਪੀਕਰ ਨੂੰ ਸੰਬੋਧਨ ਕਰਦੇ ਹੋਏ ਇਕ ਚਿੱਠੀ ਲਿਖੀ,''ਜਿਸ 'ਚ ਕਿਹਾ ਗਿਆ ਕਿ ਪਾਰਾ ਨੇ 8 ਨਵੰਬਰ ਨੂੰ ਉੱਪ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਦੌਰਾਨ ਆਪਣੇ ਭਾਸ਼ਣ 'ਚ ਉਨ੍ਹਾਂ ਦੇ (ਗੁਰੇਜੀ ਦੇ) ਖ਼ਿਲਾਫ਼ ਕੁਝ ਦੋਸ਼ ਲਗਾਏ ਅਤੇ ਅਪਮਾਨਜਨਕ ਟਿੱਪਣੀ ਕੀਤੀ। ਜੰਮੂ ਕਸ਼ਮੀਰ ਵਿਧਾਨ ਸਭਾ ਸਕੱਤਰੇਤ 'ਚ ਅਪਰ ਸਕੱਤਰ ਕਾਜ਼ੀ ਮੁਸ਼ਤਾਕ ਅਹਿਮਦ ਨੇ ਮੰਗਲਵਾਰ ਨੂੰ ਪਾਰਾ ਨੂੰ ਭੇਜੀ ਚਿੱਠੀ 'ਚ ਕਿਹਾ,''ਮਾਮਲਾ ਵਿਧਾਨ ਸਭਾ ਸਪੀਕਰ ਦੇ ਸਾਹਮਣੇ ਰੱਖਿਆ ਗਿਆ, ਜੋ ਕਿਸੇ ਵੀ ਫ਼ੈਸਲੇ 'ਤੇ ਪਹੁੰਚਣ ਤੋਂ ਪਹਿਲੇ ਪਾਰਾ ਨਾਲ ਗੱਲਬਾਤ ਚਾਹੁੰਦੇ ਸਨ।'' ਚਿੱਠੀ 'ਚ ਪਾਰਾ ਨੂੰ ਕਿਹਾ ਗਿਆ ਕਿ ਉਹ 7 ਦਿਨਾਂ ਦੇ ਅੰਦਰ ਮਾਮਲੇ 'ਚ ਆਪਣਾ ਜਵਾਬ ਦੇਣ ਤਾਂ ਕਿ ਉਸ ਨੂੰ ਸਪੀਕਰ ਦੇ ਸਾਹਮਣੇ ਰੱਖਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News