ਜੰਮੂ ਕਸ਼ਮੀਰ ''ਚ ਰਾਜ ਦਾ ਦਰਜਾ ਦੇਣ ਦੀ ਗੱਲਬਾਤ ਅਜੇ ਵੀ ਜਾਰੀ ਹੈ : CM ਉਮਰ ਅਬਦੁੱਲਾ

Wednesday, May 28, 2025 - 04:32 PM (IST)

ਜੰਮੂ ਕਸ਼ਮੀਰ ''ਚ ਰਾਜ ਦਾ ਦਰਜਾ ਦੇਣ ਦੀ ਗੱਲਬਾਤ ਅਜੇ ਵੀ ਜਾਰੀ ਹੈ : CM ਉਮਰ ਅਬਦੁੱਲਾ

ਗੁਲਮਰਗ- ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਨੇ ਜੰਮੂ ਕਸ਼ਮੀਰ 'ਚ ਰਾਜ ਦਾ ਦਰਜਾ ਬਹਾਲ ਕਰਨ ਦੀ ਗੱਲਬਾਤ ਨੂੰ ਨਹੀਂ ਰੋਕਿਆ ਹੈ ਅਤੇ ਉਨ੍ਹਾਂ ਨੇ ਨੀਤੀ ਆਯੋਗ ਦੀ ਗਵਰਨਿੰਗ ਕਾਊਂਸਿਲ ਦੀ ਹਾਲ ਦੀ ਬੈਠਕ 'ਚ ਇਸ ਮੁੱਦੇ ਨੂੰ ਚੁੱਕਿਆ ਸੀ। ਸ਼੍ਰੀਨਗਰ ਤੋਂ 52 ਕਿਲੋਮੀਟਰ ਦੂਰ ਉੱਤਰੀ ਕਸ਼ਮੀਰ ਦੇ ਇਸ ਸੈਰ-ਸਪਾਟਾ ਸਥਾਨ 'ਚ ਅਬਦੁੱਲਾ ਨੇ ਕਿਹਾ,''ਨਹੀਂ ਬਿਲਕੁੱਲ ਨਹੀਂ। ਜੇਕਰ ਤੁਸੀਂ ਨੀਤੀ ਆਯੋਗ ਦੀ ਬੈਠਕ 'ਚ ਪ੍ਰਸਾਰਿਤ ਰਸਮੀ ਭਾਸ਼ਣ ਨੂੰ ਕੱਢ ਦਿਓ ਤਾਂ ਤੁਹਾਨੂੰ ਉਸ 'ਚ ਰਾਜ ਦਾ ਦਰਜਾ ਵਾਪਸ ਕਰਨ ਦਾ ਸਪੱਸ਼ਟ ਜ਼ਿਕਰ ਮਿਲੇਗਾ... ਜੋ ਮਾਣਯੋਗ ਪ੍ਰਧਾਨ ਮੰਤਰੀ ਅਤੇ ਨੀਤੀ ਆਯੋਗ ਦੀ ਗਵਰਨਿੰਗ ਕਾਊਂਸਿਲ ਦੇ ਸਾਰੇ ਮੈਂਬਰਾਂ ਨੂੰ ਦਿੱਤਾ ਗਿਆ ਸੀ।''

ਅਬਦੁੱਲਾ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਪਹਿਲਗਾਮ ਅੱਤਵਾਦੀ ਹਮਲੇ ਨੇ ਜੰਮੂ ਕਸ਼ਮੀਰ 'ਚ ਰਾਜ ਦਾ ਦਰਜਾ ਬਹਾਲ ਕਰਨ ਦੀ ਗੱਲਬਾਤ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ,''ਇਸ ਲਈ ਰਾਜ ਦੇ ਦਰਜੇ ਨੂੰ ਲੈ ਕੇ ਗੱਲਬਾਤ ਰੁਕੀ ਨਹੀਂ ਹੈ। ਇਕਮਾਤਰ ਚੀਜ਼ ਜੋ ਮੈਂ ਨਹੀਂ ਕਰਨਾ ਚਾਹੁੰਦਾ ਸੀ, ਉਹ ਸੀ (ਜੰਮੂ ਅਤੇ ਕਸ਼ਮੀਰ) ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦਾ ਇਸਤੇਮਾਲ ਰਾਜ ਦੇ ਦਰਜੇ ਬਾਰੇ ਗੱਲ ਕਰਨ ਲਈ ਕਰਨਾ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਗੱਲਬਾਤ ਬੰਦ ਹੋ ਗਈ ਹੈ। ਗੱਲਬਾਤ ਜਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News