ਕਸ਼ਮੀਰ ’ਚ ਜੈਸ਼ ਦੇ 4 ਸਹਿਯੋਗੀ ਗ੍ਰਿਫਤਾਰ
Thursday, Jan 02, 2025 - 12:57 AM (IST)
ਸ਼੍ਰੀਨਗਰ, (ਯੂ. ਐੱਨ. ਆਈ.)- ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਉਪ-ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਦੇ 4 ਅੱਤਵਾਦੀ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਦੀ ਪਛਾਣ ਤਰਾਲ ਪਾਈਨ ਦੇ ਮੁਦਾਸਿਰ ਅਹਿਮਦ ਨਾਇਕ, ਕੁਚਮੁੱਲਾ ਦੇ ਉਮਰ ਨਜ਼ੀਰ ਸ਼ੇਖ, ਤਰਾਲ ਪਾਈਨ ਦੇ ਇਨਾਇਤ ਫਿਰਦੌਸ ਰਾਥਰ ਅਤੇ ਕੌਸਰਬਲ ਤਰਾਲ ਦੇ ਰਹਿਣ ਵਾਲੇ ਨਜ਼ੀਰ ਅਹਿਮਦ ਲੋਨ ਪੁੱਤਰ ਸਲਮਾਨ ਨਜ਼ੀਰ ਲੋਨ ਵਜੋਂ ਕੀਤੀ ਹੈ।
ਪੁਲਸ ਨੇ ਬਿਆਨ ’ਚ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਅੱਤਵਾਦੀ ਤਰਾਲ ਅਤੇ ਅਵੰਤੀਪੋਰਾ ਖੇਤਰਾਂ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੇ. ਈ. ਐੱਮ. ਦੇ ਸਰਗਰਮ ਅੱਤਵਾਦੀਆਂ ਨੂੰ ਰਸਦ ਸਹਾਇਤਾ, ਹਥਿਆਰ ਅਤੇ ਗੋਲਾ ਬਾਰੂਦ ਦੀ ਸਪਲਾਈ ਵਿਚ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ’ਚੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਥਾਣਾ ਤਰਾਲ ਵਿਖੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।