ਜੰਮੂ-ਕਸ਼ਮੀਰ ਦੇ ਸਰਕਾਰੀ ਹਸਪਤਾਲ GMC ''ਚ ਐਂਟੀਬਾਡੀ ਜਾਂਚ ਸ਼ੁਰੂ

09/30/2020 5:35:29 PM

ਜੰਮੂ- ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀ.ਐੱਮ.ਸੀ.) ਨੇ ਕੋਵਿਡ-19 ਮਹਾਮਾਰੀ ਤੋਂ ਠੀਕ ਹੋ ਚੁਕੇ ਮਰੀਜ਼ਾਂ 'ਤੇ ਐਂਟੀਬਾਡੀ ਪ੍ਰੀਖਣ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਇਸ ਨਾਲ ਪੀੜਤਾਂ ਦੇ ਇਲਾਜ ਲਈ ਪਲਾਜ਼ਮਾ ਬੈਂਕ ਦੀ ਸਥਾਪਨਾ ਕੀਤੀ ਜਾ ਸਕੇ। ਪਲਾਜ਼ਮਾ ਥੈਰੇਪੀ ਨਾਲ ਕੋਵਿਡ-19 ਮਰੀਜ਼ਾਂ ਦੇ ਇਲਾਜ 'ਚ ਚੰਗੇ ਨਤੀਜੇ ਸਾਹਮਣੇ ਆਏ ਹਨ। ਜੰਮੂ-ਕਸ਼ਮੀਰ ਸਰਕਾਰ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮਹੱਤਵਪੂਰਨ ਹਸਪਤਾਲਾਂ 'ਚ ਪਲਾਜ਼ਮਾ ਬੈਂਕ ਸ਼ੁਰੂ ਕਰਨ ਤੋਂ ਪਹਿਲਾਂ ਇਸ ਮਹਾਮਾਰੀ ਤੋਂ ਠੀਕ ਹੋ ਚੁਕੇ ਅਤੇ ਪਲਾਜ਼ਮਾ ਦੇਣ ਦੇ ਇਛੁੱਕ ਮਰੀਜ਼ਾਂ ਦੀ ਐਂਟੀਬਾਡੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਦੇਸ਼ ਦੇ ਹੋਰ ਸੂਬਿਆਂ ਦੀ ਤਰ੍ਹਾਂ ਪਾਜ਼ੇਟਿਵ ਮਾਮਲਿਆਂ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕਰਨ ਦਾ ਫੈਸਲਾ ਕੀਤਾ ਹੈ।

ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ,''ਪੀੜਤ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦੇਣ ਤੋਂ ਪਹਿਲਾਂ ਦਾਨਕਰਤਾ ਦੀ ਐਂਟੀਬਾਡੀ ਜਾਂਚ ਕੀਤੀ ਜਾਵੇਗੀ। ਖੂਨ 'ਚ ਪੂਰੀ ਮਾਤਰਾ 'ਚ ਐਂਟੀਬਾਡੀ ਪਾਏ ਜਾਣ ਦੇ ਬਾਅਦ ਹੀ ਪਲਾਜ਼ਮਾ ਦੇਣ ਦੀ ਮਨਜ਼ੂਰੀ ਦਿੱਤੀ ਜਾਵੇਗੀ।'' ਸੂਤਰਾਂ ਅਨੁਸਾਰ ਮੰਗਲਵਾਰ ਨੂੰ ਡਾਕਟਰਾਂ ਸਮੇਤ ਲਗਭਗ 13 ਵਿਅਕਤੀਆਂ 'ਤੇ ਐਂਟੀਬਾਡੀਜ਼ ਦਾ ਪ੍ਰੀਖਣ ਸ਼ੁਰੂ ਹੋ ਚੁਕਿਆ ਹੈ। ਪਲਾਜ਼ਮਾ ਥੈਰੇਪੀ ਨਾਲ ਰੋਗੀਆਂ ਦੇ ਇਲਾਜ 'ਚ ਚੰਗੇ ਨਤੀਜੇ ਆਏ ਹਨ। ਜੰਮੂ ਦੇ ਨਾਲ ਹੀ ਸ਼੍ਰੀਨਗਰ ਦੇ ਹਸਪਤਾਲਾਂ 'ਚ ਵੀ ਪਲਾਜ਼ਮਾ ਬੈਂਕ ਖੋਲ੍ਹੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪਹਿਲੇ ਪੜਾਅ 'ਚ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲਾਂ ਅਤੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਐੱਸ.ਕੇ.ਆਈ.ਐੱਮ.ਐੱਸ.) 'ਚ ਪਲਾਜ਼ਮਾ ਬਲੱਡ ਬੈਂਕ ਸਥਾਪਤ ਕੀਤੇ ਜਾਣਗੇ।


DIsha

Content Editor

Related News