ਜੰਮੂ-ਕਸ਼ਮੀਰ : ਸਰਕਾਰੀ ਮੈਡੀਕਲ ਕਾਲਜ ਅਨੰਤਨਾਗ ਨੂੰ ਕੋਰੋਨਾ ਜਾਂਚ ਲਈ ਮਿਲੀ ਮਨਜ਼ੂਰੀ

09/18/2020 4:12:12 PM

ਸ਼੍ਰੀਨਗਰ- ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ਗਵਰਨਮੈਂਟ ਮੈਡੀਕਲ ਕਾਲਜ ਅਨੰਤਨਾਗ ਜਲਦ ਹੀ ਕੋਵਿਡ-19 ਲਈ ਗੋਲਡ-ਸਟੈਂਡਰਡ ਆਰ.ਟੀ.-ਪੀ.ਸੀ.ਆਰ. ਪ੍ਰੀਖਣ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਮੈਡੀਕਲ ਕਾਲਜ ਦੇ ਪ੍ਰਿੰਸੀਪਲ, ਪ੍ਰੋ. ਸ਼ੋਕਾਟ ਜਿਲਾਨੀ ਨੇ ਕਿਹਾ ਕਿ ਜੀ.ਐੱਮ.ਸੀ. ਅਨੰਤਨਾਗ ਸ਼੍ਰੀਨਗਰ ਤੋਂ ਬਾਹਰ ਪਹਿਲਾ ਮੈਡੀਕਲ ਕਾਲਜ ਬਣ ਗਿਆ ਹੈ, ਜਿਸ ਨੂੰ ਕੋਵਿਡ-19 ਲਈ ਆਰ.ਟੀ.-ਪੀ.ਸੀ.ਆਰ. ਪ੍ਰੀਖਣ ਕਰਨ ਲਈ ਆਈ.ਸੀ.ਐੱਮ.ਆਰ. ਵਲੋਂ ਮਨਜ਼ੂਰੀ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਮੈਡੀਕਲ ਖੋਜ ਲਈ ਨਿਯਮ ਸੰਸਥਾ ਆਈ.ਸੀ.ਐੱਮ.ਆਰ. ਵਲੋਂ ਜੀ.ਐੱਮ.ਸੀ. ਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਪ੍ਰੀਖਣਾਂ ਨਾਲ ਅੱਗੇ ਵੱਧ ਸਕਦਾ ਹੈ। 

ਪ੍ਰੋਫੈਸਰ ਜਿਲਾਨੀ ਨੇ ਕਿਹਾ ਕਿ ਅਸੀਂ ਜਲਦ ਹੀ ਪ੍ਰੀਖਣ ਸ਼ੁਰੂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਮੈਡੀਕਲ ਕਾਲਜ ਹੁਣ ਤੱਕ ਰੈਪਿਡ ਐਂਟੀਜੇਨ ਟੈਸਟ ਅਤੇ ਟਰੂ-ਨੈਟ ਦੀ ਵਰਤੋਂ ਕਰ ਕੇ ਕੋਵਿਡ-19 ਟੈਸਟ ਕਰ ਰਿਹਾ ਸੀ ਅਤੇ ਕਿਹਾ ਕਿ ਇਨ੍ਹਾਂ ਦੋਹਾਂ ਵਿਧੀਆਂ ਤੇਜ਼ੀ ਹੋਣ ਦੇ ਬਾਵਜੂਦ ਉਨ੍ਹਾਂ 'ਚ ਕਮੀਆਂ ਹਨ। ਉਨ੍ਹਾਂ ਨੇ ਕਿਹਾ,''ਸਾਡੇ ਸਾਰੇ ਨਮੂਨੇ ਪ੍ਰੀਖਣ ਲਈ ਸ਼੍ਰੀਨਗਰ ਦੀਆਂ ਪ੍ਰਯੋਗਸ਼ਾਲਾਵਾਂ 'ਚ ਜਾਂਦੇ ਸਨ ਅਤੇ ਇਸ ਨਾਲ ਉਨ੍ਹਾਂ ਦੀ ਜਨ ਸ਼ਕਤੀ ਅਤੇ ਬੁਨਿਆਦੀ ਢਾਂਚੇ 'ਤੇ ਵਾਧੂ ਬੋਝ ਪਵੇਗਾ।'' ਉਨ੍ਹਾਂ ਨੇ ਕਿਹਾ ਕਿ ਪ੍ਰਯੋਗਸ਼ਾਲਾ ਆਰ.ਟੀ.-ਪੀ.ਸੀ.ਆਰ. ਪ੍ਰੀਖਣਾਂ ਲਈ ਪੂਰੇ ਦੱਖਣੀ ਕਸ਼ਮੀਰ ਜ਼ਿਲ੍ਹਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੀ ਹੈ। 

ਉਨ੍ਹਾਂ ਨੇ ਕਿਹਾ ਕਿ ਪੀ.ਜੀ.ਆਈ.ਐੱਮ.ਈ.ਆਰ. ਦੀ ਕੋਰ ਕਮੇਟੀ ਨੇ ਮੌਜੂਦਾ ਬੁਨਿਆਦੀ ਢਾਂਚੇ, ਐੱਸ.ਏ.ਆਰ.ਐੱਸ. ਸੀ.ਓ.ਵੀ. 2 ਨੂੰ ਲਿਜਾਉਣ ਦੀ ਸਹੂਲਤ, ਜਨਸ਼ਕਤੀ ਅਤੇ ਐੱਸ.ਕੇ.ਆਈ.ਐੱਮ.ਐੱਸ. ਆਈ.ਸੀ.ਐੱਮ.ਆਰ. ਵਲੋਂ ਮਨਜ਼ੂਰੀ ਦੀ ਸਿਫ਼ਾਰਿਸ਼ ਕੀਤੀ। ਜਿਲਾਨੀ ਨੇ ਕਿਹਾ,''ਸਾਨੂੰ ਇਨ੍ਹਾਂ ਮਾਪਦੰਡਾਂ ਦੇ ਆਧਾਰ 'ਤੇ ਮਨਜ਼ੂਰੀ ਮਿਲੀ। ਆਰ.ਟੀ.-ਪੀ.ਸੀ.ਆਰ. ਪ੍ਰੀਖਣ ਜੀ.ਐੱਮ.ਸੀ. ਸ਼੍ਰੀਨਗਰ, ਐੱਸ.ਕੇ.ਆਈ.ਐੱਮ.ਐੱਸ. ਸੌਰਾ, ਐੱਸ.ਕੇ.ਆਈ.ਐੱਮ.ਐੱਸ. ਮੈਡੀਕਲ ਕਾਲਜ ਹਸਪਤਾਲ ਬੇਮਿਨਾ ਅਤੇ ਕੁਝ ਨਿੱਜੀ ਪ੍ਰਯੋਗਸ਼ਾਲਾਵਾਂ ਸ਼੍ਰੀਨਗਰ 'ਚ ਕੀਤੇ ਜਾਂਦੇ ਹਨ।


DIsha

Content Editor

Related News