ਜੰਮੂ ਕਸ਼ਮੀਰ ਨੂੰ ਮਿਲਿਆ ਨਵਾਂ ਡਿਪਟੀ ਸੀ.ਐਮ
Monday, Apr 30, 2018 - 02:54 PM (IST)

ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਕਵਿੰਦਰ ਗੁਪਤਾ ਨੇ ਸੋਮਵਾਰ ਨੂੰ ਨਵੇਂ ਡਿਪਟੀ ਸੀ.ਐਮ ਅਹੁਦੇ ਦੀ ਸਹੁੰ ਚੁੱਕੀ ਹੈ। ਐਤਵਾਰ ਨੂੰ ਨਿਰਮਲ ਸਿੰਘ ਦੇ ਅਸਤੀਫੇ ਦੇ ਬਾਅਦ ਕਵਿੰਦਰ ਗੁਪਤਾ ਨੂੰ ਨਵੇਂ ਡਿਪਟੀ ਸੀ.ਐਮ ਦਾ ਕਾਰਜਕਾਰ ਸੌਂਪਿਆ ਗਿਆ ਹੈ। ਕਵਿੰਦਰ ਗੁਪਤਾ ਨੇ ਸਹੁੰ ਚੁੱਕ ਪ੍ਰੋਗਰਾਮ ਦੇ ਥੌੜੀ ਦੇਰ ਬਾਅਦ ਹੀ ਪ੍ਰਦੇਸ਼ ਕੈਬਨਿਟ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਵਾਈ।
Jammu: BJP Kathua MLA Rajeev Jasrotia(left pic) and PDP Pulwama MLA Mohammad Khalil Bandh(right pic) take oath as ministers in Jammu and Kashmir Government. #cabinetreshuffle pic.twitter.com/J114PPhqK9
— ANI (@ANI) April 30, 2018
ਪ੍ਰਦੇਸ਼ ਦੀ ਸੀ.ਐਮ ਮਹਿਬੂਬਾ ਮੁਫਤੀ ਨੇ ਕੈਬਨਿਟ ਦਾ ਵਿਸਤਾਰ ਕਰਦੇ ਹੋਏ ਕਠੂਆ ਤੋਂ ਵਿਧਾਇਕ ਰਾਜੀਵ ਜਸਰੋਟੀਆ, ਸਤਪਾਲ ਸ਼ਰਮਾ, ਸ਼ਕਤੀ ਰਾਮ ਅਤੇ ਪੀ.ਡੀ.ਪੀ ਦੇ ਮੋਹਮੰਦ ਖਲੀਲ ਚੰਦ ਅਤੇ ਅਸ਼ਰਫ ਮੀਰ ਨੇ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਹੈ।
ਜੰਮੂ ਕਸ਼ਮੀਰ 'ਚ ਮੰਤਰੀ ਮੰਡਲ 'ਚ ਫੇਰਬਦਲ ਦੇ ਬਾਅਦ ਰਾਜਨੀਤੀ ਹੱਲਚੱਲ ਇਸ ਕਾਰਨ ਤੋਂ ਤੇਜ਼ ਹੋ ਗਈ ਹੈ ਕਿਉਂਕਿ ਕੈਬਨਿਟ 'ਚ ਕਠੂਆ ਦੇ ਵਿਧਾਇਕ ਨੂੰ ਜਗ੍ਹਾ ਮਿਲੀ ਹੈ। ਇਸ ਵਿਚਕਾਰ ਬੀ.ਜੇ.ਪੀ ਮਹਾਸਕੱਤਰ ਰਾਮ ਮਾਧਵ ਦਾ ਬਿਆਨ ਸਾਹਮਣੇ ਆਇਆ ਹੈ। ਸਹੁੰ ਚੁੱਕ ਪ੍ਰੋਗਰਾਮ ਦੇ ਬਾਅਦ ਰਾਮ ਮਾਧਵ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਬਦਲਾਅ ਦਾ ਕਠੂਆ ਰੇਪ ਕਾਂਡ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਗਠਜੋੜ ਦੀ ਸਰਕਾਰ ਰਾਜ 'ਚ ਤਿੰਨ ਸਾਲ ਪੂਰੇ ਕਰ ਚੁੱਕੀ ਹੈ। ਅਜਿਹੇ 'ਚ ਕੁਝ ਨਵੇਂ ਚਿਹਰਿਆਂ ਨੂੰ ਪਾਰਟੀ ਨੇ ਮੌਕਾ ਦੇਣਾ ਜ਼ਰੂਰੀ ਸਮਝਿਆ।
Jammu: Gandhinagar MLA Kavinder Gupta takes oath as minister in Jammu and Kashmir Government. He replaces Dr.Nirmal Singh as Deputy Chief Minister of the State pic.twitter.com/8eHsu2by9h
— ANI (@ANI) April 30, 2018
ਗੱਲਬਾਤ ਦੌਰਾਨ ਨਿਰਮਲ ਸਿੰਘ ਨੇ ਆਪਣੇ ਅਸਤੀਫੇ ਦਾ ਕਾਰਨ ਸਪਸ਼ਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਭੂਮਿਕਾ ਬਦਲਣਾ ਪਾਰਟੀ ਦਾ ਫੈਸਲਾ ਸੀ ਅਤੇ ਪਾਰਟੀ ਦੇ ਫੈਸਲੇ ਦਾ ਸਨਮਾਨ ਕਰਦੇ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਤਿੰਨ ਸਾਲ ਤੱਕ ਚੰਗਾ ਕੰਮ ਕੀਤਾ ਹੈ। ਮੈਨੂੰ ਯਕੀਨ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰਨਗੇ।