ਜੰਮੂ-ਕਸ਼ਮੀਰ ''ਚ ਇਕ ਵਾਰ ਫ਼ਿਰ ਐਨਕਾਊਂਟਰ ! ਅੱਤਵਾਦੀਆਂ ਨੂੰ ਘੇਰ ਕੇ ਤਾੜ-ਤਾੜ ਚੱਲੀਆਂ ਗੋਲ਼ੀਆਂ

Wednesday, Feb 04, 2026 - 09:45 AM (IST)

ਜੰਮੂ-ਕਸ਼ਮੀਰ ''ਚ ਇਕ ਵਾਰ ਫ਼ਿਰ ਐਨਕਾਊਂਟਰ ! ਅੱਤਵਾਦੀਆਂ ਨੂੰ ਘੇਰ ਕੇ ਤਾੜ-ਤਾੜ ਚੱਲੀਆਂ ਗੋਲ਼ੀਆਂ

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ’ਚ ਊਧਮਪੁਰ ਜ਼ਿਲ੍ਹੇ ਦੇ ਇਕ ਦੂਰ-ਦੁਰਾਡੇ ਦੇ ਜੰਗਲੀ ਇਲਾਕੇ ਵਿਚ ਮੰਗਲਵਾਰ ਨੂੰ ਸੁਰੱਖਿਆ ਫੋਰਸਾਂ ਵੱਲੋਂ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਦੇ 2 ਤੋਂ 3 ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਨੂੰ ਇਕ ਕੁਦਰਤੀ ਗੁਫਾ ਦੇ ਅੰਦਰ ਘੇਰ ਲਏ ਜਾਣ ਤੋਂ ਬਾਅਦ ਲੱਗਭਗ ਇਕ ਘੰਟੇ ਤੱਕ ਚੱਲੀ ਭਿਆਨਕ ਗੋਲੀਬਾਰੀ ਨੇ ਇਲਾਕੇ ਨੂੰ ਦਹਿਲਾ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਇਕ ਅੱਤਵਾਦੀ ਜ਼ਖਮੀ ਹੋ ਗਿਆ ਪਰ ਉਹ ਗੁਫਾ ਵਿਚ ਵਾਪਸ ਜਾਣ ’ਚ ਕਾਮਯਾਬ ਰਿਹਾ, ਜਦੋਂਕਿ ਫੌਜ ਨੇ ਲੁਕੇ ਹੋਏ ਅੱਤਵਾਦੀਆਂ ਨੂੰ ਮਾਰ-ਮੁਕਾਉਣ ਲਈ ਪੈਰਾਟਰੂਪਰਜ਼ ਤੇ ਖੋਜੀ ਕੁੱਤਿਆਂ ਦੀ ਇਕ ਟੀਮ ਤਾਇਨਾਤ ਕੀਤੀ ਹੈ।

ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਬਗਾਵਤ-ਰੋਕੂ ਫੋਰਸ ‘ਡੈਲਟਾ’, ਪੁਲਸ ਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਦੇ ‘ਕੀਆ’ ਨਾਂ ਦੇ ਆਪ੍ਰੇਸ਼ਨ ਦੌਰਾਨ ਬਸੰਤਗੜ੍ਹ ਦੇ ਇਲਾਕੇ ਵਿਚ ਸ਼ਾਮ ਲੱਗਭਗ 4 ਵਜੇ ਅੱਤਵਾਦੀਆਂ ਨਾਲ ਸਾਹਮਣਾ ਹੋਇਆ। ਫੌਜ ਨੇ ਕਿਹਾ, “ਘੇਰਾਬੰਦੀ ਕਰ ਦਿੱਤੀ ਗਈ ਹੈ। ਗੋਲੀਬਾਰੀ ਜਾਰੀ ਹੈ ਅਤੇ ਮੁਹਿੰਮ ਅੱਗੇ ਵਧ ਰਹੀ ਹੈ।”

ਹਾਲਾਂਕਿ ਅਧਿਕਾਰੀਆਂ ਨੇ ਦੱਸਿਆ ਕਿ ਪਹਾੜੀ ਜ਼ਿਲੇ ਦੇ ਰਾਮਨਗਰ ਇਲਾਕੇ ਵਿਚ ਸਥਿਤ ਜਾਫੇਰ, ਗੁਜਰਾੜਾ ਤੇ ਚਿਗਲਾ ਬਲੋਥਾ ਦੇ ਜੰਗਲਾਂ ਵਿਚ ਇਕ ਕੁਦਰਤੀ ਗੁਫਾ ਦੇ ਨੇੜੇ ਕੁਝ ਅੱਤਵਾਦੀਆਂ ਦੀ ਮੌਜੂਦਗੀ ਦਾ ਪਤਾ ਲੱਗਣ ਤੋਂ ਬਾਅਦ ਲੱਗਭਗ ਇਕ ਘੰਟੇ ਤੱਕ ਭਾਰੀ ਗੋਲੀਬਾਰੀ ਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।


author

Harpreet SIngh

Content Editor

Related News