ਜੰਮੂ-ਕਸ਼ਮੀਰ ਚੋਣਾਂ: ਆਖਰੀ ਪੜਾਅ ਲਈ ਵੋਟਿੰਗ ਸ਼ੁਰੂ
Tuesday, Oct 01, 2024 - 08:09 AM (IST)
ਨੈਸ਼ਨਲ ਡੈਸਕ: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਪੜਾਅ ਲਈ 40 ਸੀਟਾਂ ਲਈ ਵੋਟਿੰਗ ਮੰਗਲਵਾਰ ਸਵੇਰੇ 7 ਵਜੇ ਸਖਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ ਜੋ 6 ਵਜੇ ਤੱਕ ਜਾਰੀ ਰਹੇਗੀ। ਤੀਜੇ ਅਤੇ ਆਖਰੀ ਪੜਾਅ ਵਿਚ 40 ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ 415 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਇਸ ਪੜਾਅ 'ਚ ਕਸ਼ਮੀਰ ਘਾਟੀ ਦੀਆਂ 16 ਅਤੇ ਜੰਮੂ ਖੇਤਰ ਦੀਆਂ 24 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਖੇਤਰੀ ਅਤੇ ਰਾਸ਼ਟਰੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਐਤਵਾਰ ਨੂੰ ਵੋਟਰਾਂ ਨੂੰ ਲੁਭਾਉਣ ਲਈ ਆਖਰੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ ਵੱਲ ਜਾਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਜੰਮੂ ਡਿਵੀਜ਼ਨ ਦੇ ਜੰਮੂ, ਊਧਮਪੁਰ, ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਦੀਆਂ 24 ਸੀਟਾਂ ਅਤੇ ਉੱਤਰੀ ਕਸ਼ਮੀਰ ਦੇ ਬਾਰਾਮੂਲਾ, ਬਾਂਦੀਪੋਰਾ ਅਤੇ ਕੁਪਵਾੜਾ ਜ਼ਿਲ੍ਹਿਆਂ ਦੀਆਂ 16 ਸੀਟਾਂ ਲਈ ਕੁੱਲ 415 ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ ਉਮੀਦਵਾਰਾਂ 'ਚ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ (ਕਾਂਗਰਸ) ਅਤੇ ਮੁਜ਼ੱਫਰ ਬੇਗ (ਆਜ਼ਾਦ), ਸਾਬਕਾ ਮੰਤਰੀ ਸੁਰਜੀਤ ਸਿੰਘ ਸਲਾਥੀਆ, ਰਾਜੀਵ ਜਸਰੋਟੀਆ, ਸ਼ਾਮ ਲਾਲ ਸ਼ਰਮਾ, ਰਮਨ ਭੱਲਾ, ਪਵਨ ਗੁਪਤਾ, ਡਾ: ਦੇਵੇਂਦਰ ਮਨਿਆਲ, ਚੰਦਰ ਪ੍ਰਕਾਸ਼ ਗੰਗਾ, ਹਰਸ਼ਦੇਵ ਸਿੰਘ, ਚੌਧਰੀ ਲਾਲ ਸਿੰਘ, ਅਜੈ ਸਦੋਤਰਾ, ਯੋਗੇਸ਼ ਸਾਹਨੀ, ਮੂਲਾ ਰਾਮ, ਮਨੋਹਰ ਲਾਲ, ਯਸ਼ਪਾਲ ਕੁੰਡਲ ਅਤੇ ਸੱਜਾਦ ਗਨੀ ਲੋਨ ਸਮੇਤ ਇੱਕ ਦਰਜਨ ਵਿਧਾਇਕਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਸ ਤੋਂ ਇਲਾਵਾ ਸੰਸਦ ਮੈਂਬਰ ਇੰਜੀਨੀਅਰ ਰਸ਼ੀਦ ਦਾ ਭਰਾ ਅਰਸ਼ਦ, ਅਫਜ਼ਲ ਗੁਰੂ ਦਾ ਭਰਾ ਏਜਾਜ਼ ਗੁਰੂ ਵੀ ਪ੍ਰਮੁੱਖ ਚਿਹਰੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਦੀ ਮੀਟਿੰਗ 'ਚ ਨਹੀਂ ਪਹੁੰਚੇ ਸੁਨੀਲ ਜਾਖੜ, ਵਿਜੇ ਰੁਪਾਣੀ ਨੇ ਦਿੱਤਾ ਵੱਡਾ ਬਿਆਨ
ਇੱਥੇ ਦੱਸ ਦਈਏ ਕਿ ਹੁਣ ਤੱਕ 2 ਪੜਾਵਾਂ ਦੀਆਂ ਚੋਣਾਂ 'ਚ ਵੋਟਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। 18 ਸਤੰਬਰ ਨੂੰ ਪਹਿਲੇ ਪੜਾਅ 'ਚ 61.38 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ, ਜਦਕਿ 26 ਸਤੰਬਰ ਨੂੰ ਦੂਜੇ ਪੜਾਅ 'ਚ 57.31 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8