ਮੈਨੂੰ ਖੁਸ਼ੀ ਹੈ ਜੰਮੂ-ਕਸ਼ਮੀਰ DDC ਚੋਣਾਂ ਨਿਰਪੱਖ ਤਰੀਕੇ ਨਾਲ ਸੰਪੰਨ ਹੋਈਆਂ: ਮਨੋਜ ਸਿਨਹਾ

Sunday, Dec 20, 2020 - 06:22 PM (IST)

ਮੈਨੂੰ ਖੁਸ਼ੀ ਹੈ ਜੰਮੂ-ਕਸ਼ਮੀਰ DDC ਚੋਣਾਂ ਨਿਰਪੱਖ ਤਰੀਕੇ ਨਾਲ ਸੰਪੰਨ ਹੋਈਆਂ: ਮਨੋਜ ਸਿਨਹਾ

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰੀਸ਼ਦ (ਡੀ. ਡੀ. ਸੀ.) ਦੀਆਂ ਚੋਣਾਂ ਸ਼ਨੀਵਾਰ ਨੂੰ ਸੰਪੰਨ ਹੋ ਗਈਆਂ, ਜਿਸ ’ਚ ਕੁੱਲ ਮਿਲਾ ਕੇ 51 ਫ਼ੀਸਦੀ ਵੋਟਾਂ ਪਈਆਂ। ਵੋਟਾਂ ਦੀ ਗਿਣਤੀ 22 ਦਸੰਬਰ ਨੂੰ ਹੋਵੇਗੀ। ਸੂਬਾ ਚੋਣ ਕਮਿਸ਼ਨਰ ਕੇ. ਕੇ. ਸ਼ਰਮਾ ਨੇ ਦੱਸਿਆ ਕਿ ਸ਼ਨੀਵਾਰ ਨੂੰ 8ਵੇਂ ਅਤੇ ਆਖ਼ਰੀ ਗੇੜ ਦੀ ਵੋਟਿੰਗ ਵਿਚ 28 ਚੋਣ ਖੇਤਰਾਂ ’ਚ ਕਰੀਬ 51 ਫ਼ੀਸਦੀ ਵੋਟਿੰਗ ਹੋਈ। ਵੋਟਿੰਗ ਖ਼ਤਮ ਹੋਣ ਦੇ ਅਗਲੇ ਦਿਨ ਯਾਨੀ ਕਿ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਕ ਜਾਂ ਦੋ ਛੋਟੀਆਂ ਘਟਨਾਵਾਂ ਨੂੰ ਛੱਡ ਕੇ ਡੀ. ਡੀ. ਸੀ. ਦੀਆਂ ਚੋਣਾਂ ਬਹੁਤ ਸ਼ਾਂਤੀਪੂਰਨ, ਆਜ਼ਾਦ ਅਤੇ ਨਿਰਪੱਖ ਤਰੀਕੇ ਨਾਲ ਸੰਪੰਨ ਹੋਈਆਂ। ਠੰਡ ਦੇ ਮੌੌਸਮ ਦੇ ਬਾਵਜੂਦ ਜੰਮੂ-ਕਸ਼ਮੀਰ ਪੁਲਸ ਅਤੇ ਹਥਿਆਰਬੰਦ ਫੋਰਸ ਨੇ ਇਨ੍ਹਾਂ ਚੋਣਾਂ ਦੌਰਾਨ ਵੱਡੇ ਪੱਧਰ ’ਤੇ ਯੋਗਦਾਨ ਦਿੱਤਾ।

ਜੰਮੂ ਦੇ ਕਨਵੈਂਸ਼ਨ ਸੈਂਟਰ ’ਚ ਆਪਣੀ ਪਹਿਲੀ ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕਰਦੇ ਹੋਏ ਉੱਪ ਰਾਜਪਾਲ ਨੇ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੀ ਤੁਲਨਾ ਵਿਚ ਇਸ ਵਾਰ ਮੌਸਮ ਦੀਆਂ ਸਖ਼ਤ ਚੁਣੌਤੀਆਂ ਵਿਚ ਵੀ ਲੋਕਾਂ ਨੇ ਵੱਧ-ਚੜ੍ਹ ਕੇ ਵੋਟਾਂ ’ਚ ਹਿੱਸਾ ਲਿਆ। ਉਨ੍ਹਾਂ ਇਲਾਕਿਆਂ ’ਚ ਦੁੱਗਣੀਆਂ ਵੋਟਾਂ ਪਈਆਂ ਹਨ, ਜਿਨ੍ਹਾਂ ’ਚ ਪਹਿਲਾਂ ਘੱਟ ਵੋਟਾਂ ਪੈਦੀਆਂ ਸਨ। ਉਨ੍ਹਾਂ ਨੇ ਵੋਟਾਂ ਦੇ ਸ਼ਾਂਤੀਪੂਰਨ ਸੰਪੰਨ ਹੋ ਜਾਣ ਲਈ ਜੰਮੂ-ਕਸ਼ਮੀਰ ਦੇ ਵੋਟਰਾਂ, ਸਿਆਸੀ ਪਾਰਟੀਆਂ, ਮੀਡੀਆ, ਪ੍ਰਸ਼ਾਸਨ, ਪੁਲਸ, ਚੋਣ ਕਮਿਸ਼ਨ ਦਾ ਧੰਨਵਾਦ ਜ਼ਾਹਰ ਕੀਤਾ।


author

Tanu

Content Editor

Related News