ਪੁਲਵਾਮਾ ''ਚ ਸੀ.ਆਰ.ਪੀ.ਐੱਫ. ਦੇ ASI ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

Thursday, Jun 18, 2020 - 03:06 PM (IST)

ਪੁਲਵਾਮਾ ''ਚ ਸੀ.ਆਰ.ਪੀ.ਐੱਫ. ਦੇ ASI ਨੇ ਖੁਦ ਨੂੰ ਗੋਲੀ ਮਾਰ ਕੀਤੀ ਖੁਦਕੁਸ਼ੀ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਨੇ ਵੀਰਵਾਰ ਨੂੰ ਆਪਣੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੀ.ਆਰ.ਪੀ.ਐੱਫ. ਦੀ 178ਵੀਂ ਬਟਾਲੀਅਨ ਦੇ ਏ.ਐੱਸ.ਆਈ. ਮੋਹਿਤ ਰਾਮ ਨੇ ਸਵੇਰੇ ਉਸ ਸਮੇਂ ਖੁਦ ਨੂੰ ਗੋਲੀ ਮਾਰ ਲਈ, ਜਦੋਂ ਉਹ ਪੁਲਵਾਮਾ ਦੇ ਅਵੰਤੀਪੋਰਾ 'ਚ ਗਸ਼ਤ ਡਿਊਟੀ 'ਤੇ ਸੀ।

ਮੋਹਿਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਏ.ਐੱਸ.ਆਈ. ਦੇ ਆਤਮਘਾਤੀ ਕਦਮ ਚੁੱਕੇ ਜਾਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਹਾਲਾਤਾਂ ਦਾ ਪਤਾ ਲੱਗਾ ਰਹੀ ਹੈ, ਜਿਸ ਕਾਰਨ ਏ.ਐੱਸ.ਆਈ. ਨੂੰ ਖੁਦਕੁਸ਼ੀ ਕਰਨੀ ਪਈ।


author

DIsha

Content Editor

Related News