ਜੰਮੂ-ਕਸ਼ਮੀਰ ''ਚ ਦਿਨੋਂ-ਦਿਨ ਵੱਧ ਰਹੇ ਕੋਰੋਨਾ ਦੇ ਮਾਮਲੇ, 5 ਅਗਸਤ ਤੱਕ ਵਧਾਈ ਗਈ ਤਾਲਾਬੰਦੀ

08/02/2020 12:31:28 PM

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਕਾਰਨ ਸਰਕਾਰ ਨੇ ਸੂਬੇ 'ਚ ਤਾਲਾਬੰਦੀ ਵਧਾ ਦਿੱਤੀ ਹੈ। ਐਤਵਾਰ ਨੂੰ ਇਸ ਮਾਮਲੇ 'ਚ ਗਾਈਡਲਾਈਨ ਜਾਰੀ ਕੀਤੀ ਗਈ। ਫਿਲਹਾਲ 5 ਅਗਸਤ ਤੱਕ ਸੂਬੇ 'ਚ ਪੂਰਨ ਤਾਲਾਬੰਦੀ ਕੀਤੀ ਗਈ ਹੈ। ਐਤਵਾਰ ਸ਼ਾਮ ਨੂੰ ਆਈ ਰਿਪੋਰਟ 'ਚ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ 613 ਮਾਮਲੇ ਸਾਹਮਣੇ ਆਏ, ਉੱਥੇ ਹੀ 24 ਘੰਟਿਆਂ 'ਚ 11 ਲੋਕਾਂ ਦੀ ਮੌਤ ਹੋਈ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਮਾਮਲੇ 20,972 ਹੋ ਗਏ ਹਨ। ਕੋਰੋਨਾ ਜੰਮੂ-ਕਸ਼ਮੀਰ 'ਚ ਲਗਾਤਾਰ ਵੱਧ ਰਿਹਾ ਹੈ। ਇਹ ਮਾਮਲੇ ਕਸ਼ਮੀਰ 'ਚ ਜ਼ਿਆਦਾ ਸਾਹਮਣੇ ਆ ਰਹੇ ਹਨ। ਹਾਲਾਂਕਿ ਰੋਕਥਾਮ ਲਈ ਕਸ਼ਮੀਰ 'ਚ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ। ਈਦ ਦੇ ਤਿਉਹਾਰ 'ਤੇ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਛੋਟ ਨਹੀਂ ਦਿੱਤੀ ਗਈ, ਫਿਰ ਵੀ ਕੋਰੋਨਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।

PunjabKesariਜਾਣਕਾਰੀ ਅਨੁਸਾਰ ਸਿਰਫ਼ ਜੁਲਾਈ ਮਹੀਨੇ 'ਚ ਪ੍ਰਦੇਸ਼ 'ਚ ਕੋਰਨੋਾ ਕਾਰਨ 276 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ 12862 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਮਾਰਚ 8 ਤੋਂ ਲੈ ਕੇ ਜੂਨ 30 ਦੀ ਗੱਲ ਕੀਤੀ ਜਾਵੇ ਤਾਂ ਮਾਮਲਿਆਂ 'ਚ ਇੰਨਾ ਵਾਧਾ ਨਹੀਂ ਸੀ। ਇਸ ਦੌਰਾਨ ਸਿਰਫ਼ 101 ਮੌਤਾਂ ਹੋਈਆਂ ਸਨ। ਜਿਸ 'ਚ 89 ਕਸ਼ਮੀਰ 'ਚ ਅਤੇ 12 ਜੰਮੂ ਦੀਆਂ ਸਨ ਪਰ ਜੁਲਾਈ ਮਹੀਨੇ 'ਚ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਕ ਜੁਲਾਈ ਤੋਂ ਲੈ ਕੇ 31 ਜੁਲਾਈ ਦਰਮਿਆਨ 276 ਮੌਤਾਂ ਹੋ ਗਈਆਂ ਹਨ। ਜਿਨ੍ਹਾਂ 'ਚ 260 ਸਿਰਫ਼ ਕਸ਼ਮੀਰ ਦੀਆਂ ਹਨ, ਬਾਕੀ 16 ਜੰਮੂ ਦੀਆਂ ਹਨ। ਹਾਲੇ ਤੱਕ ਪੂਰੇ ਪ੍ਰਦੇਸ਼ 'ਚ ਕੋਰੋਨਾ ਕਾਰਨ ਜੁਲਾਈ ਮਹੀਨੇ ਦੇ ਅੰਤਿਮ ਦਿਨ ਤੱਕ 377 ਮੌਤਾਂ ਹੋ ਚੁਕੀਆਂ ਸਨ। ਜਿਸ 'ਚ ਕਸ਼ਮੀਰ ਦੀਆਂ 349 ਅਤੇ ਜੰਮੂ ਦੀਆਂ 26 ਮੌਤਾਂ ਸ਼ਾਮਲ ਹਨ। ਹੁਣ ਤੱਕ ਪ੍ਰਦੇਸ਼ 'ਚ 20359 ਪਾਜ਼ੇਟਿਵ ਮਾਮਲੇ ਆਏ ਹਨ।


DIsha

Content Editor

Related News