ਜੰਮੂ-ਕਸ਼ਮੀਰ ''ਚ ਕੋਰੋਨਾ ਪੀੜਤਾਂ ਦੀ ਗਿਣਤੀ 33 ਹਜ਼ਾਰ ਦੇ ਪਾਰ, ਹੁਣ ਤੱਕ 624 ਲੋਕਾਂ ਦੀ ਹੋਈ ਮੌਤ
Tuesday, Aug 25, 2020 - 01:59 PM (IST)
ਜੰਮੂ- ਜੰਮੂ-ਕਸ਼ਮੀਰ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਇਨਫੈਕਸ਼ਨ ਦੇ 428 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪ੍ਰਦੇਸ਼ 'ਚ ਪੀੜਤਾਂ ਦੀ ਗਿਣਤੀ ਵੱਧ ਕੇ 33,075 ਹੋ ਗਈ। ਜੰਮੂ ਖੇਤਰ 'ਚ ਕੋਰੋਨਾ ਦੇ 154 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਕਸ਼ਮੀਰ ਖੇਤਰ ਤੋਂ ਕੋਰੋਨਾ ਇਨਫੈਕਸ਼ਨ ਦੇ 274 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਮਹਾਮਾਰੀ ਕਾਰਨ 7 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 624 ਹੋ ਗਈ। ਇਸ ਦੌਰਾਨ ਕੋਰੋਨਾ ਦੇ 373 ਮਰੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਠੀਕ ਹੋਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਜੰਮੂ ਖੇਤਰ ਤੋਂ 95 ਮਰੀਜ਼ ਠੀਕ ਹੋਏ, ਜਦੋਂ ਕਿ ਕਸ਼ਮੀਰ ਖੇਤਰ ਤੋਂ 278 ਮਰੀਜ਼ ਠੀਕ ਹੋਏ ਹਨ। ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਮੀਡੀਆ ਬੁਲੇਟਿਨ ਅਨੁਸਾਰ ਪ੍ਰਦੇਸ਼ 'ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 33,075 ਮਾਮਲਿਆਂ ਦੀ ਪੁਸ਼ਟੀ ਹੋ ਚੁਕੀ ਹੈ, ਜਦੋਂ ਕਿ 25,205 ਮਰੀਜ਼ ਪੂਰੀ ਤਰ੍ਹਾਂ ਨਾਲ ਠੀਕ ਹੋ ਗਏ ਹਨ। ਪ੍ਰਦੇਸ਼ 'ਚ ਇਸ ਸਮੇਂ ਕੋਰੋਨਾ ਦੇ 7246 ਸਰਗਰਮ ਮਾਮਲੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇਸ ਮਹਾਮਾਰੀ ਨਾਲ ਹੁਣ ਤੱਕ 624 ਲੋਕਾਂ ਦੀ ਮੌਤ ਹੋ ਚੁਕੀ ਹੈ। ਜੰਮੂ ਖੇਤਰ 'ਚ 47 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ ਕਸ਼ਮੀਰ ਖੇਤਰ 'ਚ ਇਸ ਜਾਨਲੇਵਾ ਵਿਸ਼ਾਣੂੰ ਕਾਰਨ ਹੁਣ ਤੱਕ 577 ਲੋਕਾਂ ਦੀ ਮੌਤ ਹੋਈ ਹੈ। ਜੰਮੂ-ਕਸ਼ਮੀਰ 'ਚ ਹੁਣ ਤੱਕ 8,77,836 ਨਮੂਨਿਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ, ਜਿਨ੍ਹਾਂ 'ਚੋਂ 8,44,761 ਦੀ ਰਿਪੋਰਟ ਨੈਗੇਟਿਵ ਆਈ ਹੈ।