ਗੁਲਾਮ ਨਬੀ ਆਜ਼ਾਦ ਦੀ ਪਾਰਟੀ ਨੇ ਜਾਰੀ ਕੀਤੀ 13 ਉਮੀਦਵਾਰਾਂ ਦੀ ਪਹਿਲੀ ਲਿਸਟ

Sunday, Aug 25, 2024 - 11:41 PM (IST)

ਜੰਮੂ, (ਕਮਲ)- ਡੈਮੋਕ੍ਰੇਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ (ਡੀ. ਪੀ. ਏ. ਪੀ.) ਨੇ ਐਤਵਾਰ ਨੂੰ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਲਈ 13 ਉਮੀਦਵਾਰਾਂ ਦੀ ਆਪਣੀ ਪਹਿਲੀ ਲਿਸਟ ਜਾਰੀ ਕੀਤੀ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਵੱਲੋਂ ਗਠਿਤ ਪਾਰਟੀ ਦੀਆਂ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ।

ਪਾਰਟੀ ਦੇ ਜਨਰਲ ਸਕੱਤਰ (ਸੰਗਠਨ) ਆਰ. ਐੱਸ. ਚਿਬ ਨੇ ਉਮੀਦਵਾਰਾਂ ਦੀ ਇਹ ਲਿਸਟ ਜਾਰੀ ਕੀਤੀ ਹੈ। ਗੁਲਾਮ ਨਬੀ ਆਜ਼ਾਦ ਦੀ ਪਾਰਟੀ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਅਬਦੁਲ ਮਜੀਦ ਵਾਨੀ ਨੂੰ ਡੋਡਾ ਪੂਰਬੀ ਵਿਧਾਨ ਸਭਾ ਹਲਕੇ ਤੋਂ, ਸਾਬਕਾ ਵਿਧਾਇਕ ਮੁਹੰਮਦ ਅਮੀਨ ਭੱਟ ਨੂੰ ਦੇਵਸਰ ਤੋਂ, ਪੁਰਾਣੇ ਜੰਮੂ-ਕਸ਼ਮੀਰ ਦੇ ਐਡਵੋਕੇਟ ਜਨਰਲ ਮੁਹੰਮਦ ਅਸਲਮ ਗੋਨੀ ਨੂੰ ਭਦਰਵਾਹ ਤੋਂ, ਡੀ. ਡੀ. ਸੀ. ਮੈਂਬਰ ਸਲੀਮ ਪਾਰੇ ਨੂੰ ਡੁਰੂ ਤੋਂ ਅਤੇ ਮੁਨੀਰ ਅਹਿਮਦ ਮੀਰ ਨੂੰ ਲੋਲਾਬ ਤੋਂ ਮੈਦਾਨ ’ਚ ਉਤਾਰਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਇਲਾਵਾ ਡੀ. ਪੀ. ਏ. ਪੀ. ਨੇ ਡੀ. ਡੀ. ਸੀ. ਮੈਂਬਰ ਬਿਲਾਲ ਅਹਿਮਦ ਦੇਵਾ ਅਨੰਤਨਾਗ ਪੱਛਮੀ ਤੋਂ, ਗੁਲਾਮ ਨਬੀ ਵਾਨੀ (ਨੈਲੋਰਾ) ਰਾਜਪੋਰਾ ਤੋਂ, ਮੀਰ ਅਲਤਾਫ ਹੁਸੈਨ ਅਨੰਤਨਾਗ ਤੋਂ ਅਤੇ ਕੈਸਰ ਸੁਲਤਾਨ ਗਨਈ (ਜਿਨ) ਗਾਂਦਰਬਲ ਤੋਂ ਉਸ ਦੇ ਉਮੀਦਵਾਰ ਹੋਣਗੇ।

ਪਾਰਟੀ ਵੱਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਗੁਲਾਮ ਨਬੀ ਭੱਟ ਈਦਗਾਹ ਤੋਂ, ਅਮੀਰ ਅਹਿਮਦ ਭੱਟ ਖਾਨਯਾਰ ਤੋਂ, ਨਿਸਾਰ ਅਹਿਮਦ ਲੋਨ ਗੁਰੇਜ ਤੋਂ ਅਤੇ ਪੀਰ ਬਿਲਾਲ ਅਹਿਮਦ ਹਜ਼ਰਤਬਲ ਤੋਂ ਚੋਣ ਲੜਨਗੇ। ਅਮੀਰ ਅਹਿਮਦ ਭੱਟ ਨੇ ਹਾਲ ਹੀ ’ਚ ਸ਼੍ਰੀਨਗਰ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਉਥੇ ਹੀ ਜੰਮੂ-ਕਸ਼ਮੀਰ ’ਚ ਇਸ ਵਾਰ ਹੋ ਰਹੀਆਂ ਵਿਧਾਨ ਸਭਾ ਚੋਣਾਂ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਵਾਰ 3 ਪੜਾਵਾਂ ’ਚ ਇੱਥੇ ਚੋਣਾਂ ਕਰਵਾਈਆਂ ਜਾਣਗੀਆਂ, ਜਦੋਂ ਕਿ ਚੋਣਾਂ ਦੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ।

ਪਹਿਲੇ ਪੜਾਅ ਤਹਿਤ 24 ਵਿਧਾਨ ਸਭਾ ਸੀਟਾਂ ’ਤੇ ਪੋਲਿੰਗ ਹੋਵੇਗੀ। ਇਸ ਦੇ ਲਈ ਨਾਮਜ਼ਦਗੀ ਦੀ ਆਖਰੀ ਤਰੀਕ 27 ਅਗਸਤ ਹੈ।


Rakesh

Content Editor

Related News