ਜੰਮੂ-ਕਸ਼ਮੀਰ ''ਚ 5 ਡਾਕਟਰ ਕੋਰੋਨਾ ਪੀੜਤ, ਮਰੀਜ਼ਾਂ ਦਾ ਅੰਕੜਾ 1188 ਹੋਇਆ

Monday, May 18, 2020 - 11:28 AM (IST)

ਜੰਮੂ-ਕਸ਼ਮੀਰ ''ਚ 5 ਡਾਕਟਰ ਕੋਰੋਨਾ ਪੀੜਤ, ਮਰੀਜ਼ਾਂ ਦਾ ਅੰਕੜਾ 1188 ਹੋਇਆ

ਸ਼੍ਰੀਨਗਰ- ਜੰਮੂ-ਕਸ਼ਮੀਰ 'ਚ ਕੋਰੋਨਾ ਦਾ ਇਨਫੈਕਸ਼ਨ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਐਤਵਾਰ ਨੂੰ 5 ਡਾਕਟਰਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ 3 ਡਾਕਟਰ ਸ਼੍ਰੀ ਮਹਾਰਾਜਾ ਹਰਿ ਸਿੰਘ (ਐੱਸ.ਐੱਮ.ਐੱਚ.ਐੱਸ.) ਹਸਪਤਾਲ ਦੇ ਈ.ਐੱਨ.ਟੀ. ਵਿਭਾਗ ਤੋਂ ਹਨ, ਇਕ ਐੱਸ.ਕੇ.ਆਈ.ਐੱਮ.ਐੱਸ. ਬੇਮਿਨਾ ਤੋਂ ਆਰਥੋਪੇਡਿਕ ਸਰਜਨ ਹੈ ਅਤੇ ਇਕ ਸਰਕਾਰੀ ਡੈਂਟਲ ਕਾਲਜ, ਸ਼੍ਰੀਨਗਰ ਦਾ ਦੰਦਾਂ ਦਾ ਡਾਕਟਰ ਹੈ।

ਕੋਰੋਨਾ ਇਨਫੈਕਟਡ ਮਿਲੇ 4 ਡਾਕਟਰਾਂ ਨੇ ਸ਼੍ਰੀਨਗਰ ਦੇ ਇਕ ਕੋਰੋਨਾ ਪਾਜ਼ੇਟਿਵ ਮਰੀਜ਼ ਦਾ ਇਲਾਜ ਕੀਤਾ ਸੀ, ਜਿਸ ਦੀ ਕੱਲ ਯਾਨੀ ਐਤਵਾਰ ਨੂੰ ਮੌਤ ਹੋ ਗਈ। ਸੀ.ਡੀ. ਹਸਪਤਾਲ ਦੇ ਡਾਕਟਰ ਨਾਵੇਦ ਨਾਜਿਰ ਨੇ ਕਿਹਾ ਕਿ 5 ਡਾਕਟਰਾਂ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਉਨ੍ਹਾਂ 'ਚੋਂ ਚਾਰ ਨੇ 29 ਸਾਲਾ ਔਰਤ ਦਾ ਇਲਾਜ ਕੀਤਾ ਸੀ, ਜਿਸ ਦੀ ਐਤਵਾਰ ਨੂੰ ਮੌਤ ਹੋ ਗਈ ਸੀ। ਸੰਭਾਵਨਾ ਹੈ ਕਿ ਔਰਤ ਦੇ ਸੰਪਰਕ 'ਚ ਆ ਕੇ ਡਾਕਟਰ ਇਨਫੈਕਟਡ ਹੋਏ ਹੋਣਗੇ।

ਸ਼੍ਰੀਨਗਰ ਦੇ ਹੱਬਾ ਕਦਲ ਇਲਾਕੇ ਦੀ 29 ਸਾਲਾ ਔਰਤ ਦੀ ਐਤਵਾਰ ਨੂੰ ਸੀ.ਡੀ. ਹਸਪਤਾਲ 'ਚ ਮੌਤ ਹੋ ਗਈ। ਕੋਰੋਨਾ ਨਾਲ ਮੌਤ ਦਾ ਇਹ 13ਵਾਂ ਮਾਮਲਾ ਸੀ। ਜੰਮੂ-ਕਸ਼ਮੀਰ 'ਚ ਹੁਣ ਤੱਕ 1188 ਕਨਫਰਮ ਕੇਸ ਹਨ, ਜਿਸ 'ਚ 13 ਡਾਕਟਰ ਅਤੇ 3 ਨਰਸਾਂ ਵੀ ਸ਼ਾਮਲ ਹਨ। ਰਾਜ 'ਚ ਕੋਰੋਨਾ ਇਨਫੈਕਸ਼ਨ ਤੇਜ਼ੀ ਨਾਲ ਵਧ ਰਿਹਾ ਹੈ।


author

DIsha

Content Editor

Related News