ਭਾਰਤੀ ਖੇਤਰ ''ਚ ਘੁਸਪੈਠ ਦੇ ਦੋਸ਼ ''ਚ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
Saturday, Jul 12, 2025 - 05:56 PM (IST)

ਜੰਮੂ- ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਤੋਂ ਬਿਨਾਂ ਜਾਇਜ਼ ਯਾਤਰਾ ਦਸਤਾਵੇਜ਼ਾਂ ਦੇ ਭਾਰਤੀ ਖੇਤਰ 'ਚ ਪ੍ਰਵੇਸ਼ ਕਰਨ ਦੇ ਦੋਸ਼ 'ਚ ਬੰਗਲਾਦੇਸ਼ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਮਾਤਾ ਵੈਸ਼ਨੋ ਦੇਵੀ ਤੀਰਥ ਯਾਤਰੀਆਂ ਦੇ ਆਧਾਰ ਕੰਪਲੈਕ ਏਸ਼ੀਆ ਚੌਕ ਕੋਲ ਨਿਯਮਿਤ ਜਾਂਚ ਕਰ ਰਹੇ ਪੁਲਸ ਦੇ ਇਕ ਦਲ ਨੇ ਫਹੀਮ ਅਹਿਮਦ ਨੂੰ ਸ਼ੱਕੀ ਗਤੀਵਿਧੀਆਂ 'ਚ ਸ਼ਾਮਲ ਪਾਇਆ। ਪੁਲਸ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਨੂੰ ਦੇਖ ਕੇ ਅਹਿਮਦ ਨੇ ਲੁੱਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਫੜ੍ਹ ਲਿਆ ਗਿਆ। ਪੁਲਸ ਅਨੁਸਾਰ, ਅਹਿਮਦ ਕੋਲੋਂ ਇਕ ਬੰਗਲਾਦੇਸ਼ੀ ਪਛਾਣ ਪੱਤਰ ਮਿਲਿਆ, ਹਾਲਾਂਕਿ ਉਹ ਭਾਰਤ 'ਚ ਆਪਣੀ ਮੌਜੂਦਗੀ ਦਾ ਕੋਈ ਜਾਇਜ਼ ਯਾਤਰਾ ਦਸਤਾਵੇਜ਼, ਵੀਜ਼ਾ ਅਤੇ ਪਾਸਪੋਰਟ ਨਹੀਂ ਦਿਖਾ ਸਕਿਆ।
ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਅਹਿਮਦ ਨੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਗੈਰ-ਕਾਨੂੰਨੀ ਤਰੀਕਿਆਂ ਨਾਲ ਭਾਰਤ 'ਚ ਪ੍ਰਵੇਸ਼ ਕੀਤਾ। ਬੁਲਾਰੇ ਨੇ ਦੱਸਿਆ ਕਿ ਕਟੜਾ ਥਾਣੇ 'ਚ ਵਿਦੇਸ਼ੀ ਐਕਟ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਇਕ ਐੱਫਆਈਆਰ ਦਰਜ ਕਰ ਕੇ ਉਸ ਦੇ ਗੈਰ-ਕਾਨੂੰਨੀ ਪ੍ਰਵੇਸ਼ ਦੇ ਪਿੱਛੇ ਮਕਸਦ ਅਤੇ ਸੰਭਾਵਿਤ ਸੰਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਰਿਆਸੀ ਦੇ ਸੀਨੀਅਰ ਪੁਲਸ ਸੁਪਰਡੈਂਟ ਪਰਮਵੀਰ ਸਿੰਘ ਨੇ ਤੁਰੰਤ ਕਾਰਵਾਈ ਲਈ ਟੀਮ ਦੀ ਪ੍ਰਸੰਸਾ ਕੀਤੀ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਪੁਲਸ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਨਾਗਰਿਕਾਂ ਤੋਂ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਨਜ਼ਦੀਕੀ ਪੁਲਸ ਇਕਾਈ ਨੂੰ ਦੇਣ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8