ਜੰਮੂ : ਪੁਲਵਾਮਾ ''ਚ ਕਾਂਗਰਸ ਨੇਤਾ ਦੇ ਘਰ ''ਤੇ ਗ੍ਰੇਨੇਡ ਹਮਲਾ

Sunday, Jun 02, 2019 - 11:51 AM (IST)

ਜੰਮੂ : ਪੁਲਵਾਮਾ ''ਚ ਕਾਂਗਰਸ ਨੇਤਾ ਦੇ ਘਰ ''ਤੇ ਗ੍ਰੇਨੇਡ ਹਮਲਾ

ਸ਼੍ਰੀਨਗਰ (ਵਾਰਤਾ)— ਦੱਖਣੀ ਕਸ਼ਮੀਰ ਵਿਚ ਪੁਲਵਾਮਾ ਦੇ ਪਿੰਗਲਾਨਾ ਸਥਿਤ ਕਾਂਗਰਸ ਨੇਤਾ ਉਮਰ ਜਾਨ ਦੇ ਘਰ 'ਤੇ ਸ਼ੱਕੀ ਅੱਤਵਾਦੀਆਂ ਨੇ ਐਤਵਾਰ ਤੜਕੇ ਗ੍ਰੇਨੇਡ ਨਾਲ ਹਮਲਾ ਕੀਤਾ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਮਲੇ ਦੇ ਸਮੇਂ ਉਮਰ ਜਾਨ ਘਰ 'ਚ ਮੌਜੂਦ ਨਹੀਂ ਸਨ ਪਰ ਉਨ੍ਹਾਂ ਦਾ ਪਰਿਵਾਰ ਘਰ 'ਚ ਹੀ ਸੀ। ਉਨ੍ਹਾਂ ਦਾ ਪਰਿਵਾਰ ਹਮਲੇ 'ਚ ਵਾਲ-ਵਾਲ ਬਚ ਗਿਆ।

ਅੱਤਵਾਦੀਆਂ ਨੇ ਇਹ ਹਮਲਾ ਉਸ ਸਮੇਂ ਕੀਤਾ, ਜਦੋਂ ਲੋਕ ਨਮਾਜ਼ ਅਦਾ ਕਰ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਦੇ ਪਿੰਗਲਾਨਾ ਸਥਿਤ ਉਮਰ ਜਾਨ ਦੇ ਘਰ 'ਤੇ 2 ਗ੍ਰੇਨੇਡ ਸੁੱਟੇ ਗਏ, ਜਿਸ ਵਿਚ ਇਕ ਫਟਿਆ ਅਤੇ ਉਸ ਦੀ ਗੂੰਜ ਪੂਰੇ ਇਲਾਕੇ ਵਿਚ ਸੁਣਾਈ ਦਿੱਤੀ ਪਰ ਦੂਜਾ ਗ੍ਰੇਨੇਡ ਨਹੀਂ ਫਟਿਆ। ਸੂਤਰਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਮਸਜਿਦ ਵਿਚ ਨਮਾਜ਼ ਅਦਾ ਕਰ ਰਹੇ ਲੋਕ ਅਚਾਨਕ ਦੌੜਨ ਲੱਗੇ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਅਤੇ ਬੰਬ ਰੋਕੂ ਦਸਤਾ ਮੌਕੇ 'ਤੇ ਪੁੱਜੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਜਾਂਚ ਤੋਂ ਇਲਾਵਾ ਫਟੇ ਹੋਏ ਗ੍ਰੇਨੇਡ ਨੂੰ ਆਪਣੇ ਨਾਲ ਲੈ ਗਏ।


author

Tanu

Content Editor

Related News