ਕਸ਼ਮੀਰ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਉੱਪਰ 100 ਫ਼ੀਸਦੀ ਲੋਕਾਂ ਨੂੰ ਲੱਗੀ ਵੈਕਸੀਨ
Tuesday, Jun 08, 2021 - 04:56 PM (IST)
ਸ਼੍ਰੀਨਗਰ— ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦਾ ਇਕ ਪਿੰਡ ਦੇਸ਼ ਦਾ ਅਜਿਹਾ ਪਹਿਲਾ ਪਿੰਡ ਬਣ ਗਿਆ ਹੈ, ਜਿੱਥੋਂ ਦੇ ਸਾਰੇ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਸਿਹਤ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਵੇਯਾਨ ਪਿੰਡ’ ਬਾਂਦੀਪੁਰਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਸਿਰਫ਼ 28 ਕਿਲੋਮੀਟਰ ਦੂਰ ਹੈ ਪਰ ਪੂਰੇ ਰਾਹ ਵਿਚ ਸੜਕ ਮਾਰਗ ਨਾ ਹੋਣ ਕਾਰਨ ਉੱਥੇ ਜਾਣ ਲਈ 18 ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ। ਇਸ ਪਿੰਡ ’ਚ ਘੁਮੰਤੂ ਲੋਕਾਂ ਦੇ ਨਿਵਾਸ ਕਰਨ ਦੀ ਵਜ੍ਹਾ ਕਰ ਕੇ ਟੀਕਾਕਰਨ ਲਈ ਸਿਹਤ ਕਾਮਿਆਂ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ। ਲੋਕਾਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਸੀ, ਜਿਸ ਕਾਰਨ ਉਹ ਟੀਕਾਕਰਨ ਲਈ ਸਲਾਟ ਬੁੱਕ ਨਹੀਂ ਕਰ ਸਕਦੇ ਸਨ।
ਇਹ ਵੀ ਪੜ੍ਹੋ : ਸਟੱਡੀ ਦਾ ਦਾਅਵਾ: ਕੋਵੈਕਸੀਨ ਦੀ ਤੁਲਨਾ ’ਚ ਕੋਵੀਸ਼ੀਲਡ ਵਧੇਰੇ ਅਸਰਦਾਰ, ਬਣਾਈ ਜ਼ਿਆਦਾ ਐਂਟੀਬੌਡੀ
ਸੂਤਰਾਂ ਨੇ ਦੱਸਿਆ ਕਿ ਘੁੰਮਤੂ ਪਰਿਵਾਰਾਂ ਦੇ ਪਸ਼ੂਆਂ ਨੂੰ ਚਰਾਉਣ ਲਈ ਉੱਚੇ ਇਲਾਕਿਆਂ ਵਿਚ ਚਲੇ ਜਾਣ ਦੀ ਵਜ੍ਹਾ ਤੋਂ ਪਿੰਡ ਦੇ ਸਾਰੇ ਲੋਕਾਂ ਦਾ ਟੀਕਾਕਰਨ ਕਰ ਸਕਣਾ ਮੁਸ਼ਕਲ ਕੰਮ ਲੱਗ ਰਿਹਾ ਸੀ ਪਰ ਸਿਹਤ ਕਾਮਿਆਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਟੀਚੇ ਨੂੰ ਪਾਉਣ ਲਈ ਪੂਰੀ ਤਨਦੇਹੀ ਨਾਲ ਜੁੱਟ ਗਏ। ਆਖ਼ਰਕਾਰ ਪਿੰਡ ਦੇ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਾਉਣ ਵਿਚ ਸਿਹਤ ਕਾਮੇ ਸਫ਼ਲ ਹੋ ਗਏ।
ਇਹ ਵੀ ਪੜ੍ਹੋ : ਦੇਸ਼ ਦੇ ਨਾਮ ਪੀ. ਐੱਮ. ਮੋਦੀ ਦਾ ਸੰਬੋਧਨ, ਕਿਹਾ- ਵੈਕਸੀਨ ਹੀ ਸਾਡਾ ਸੁਰੱਖਿਆ ਕਵਚ
ਇਸ ਪ੍ਰਾਪਤੀ ’ਤੇ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਦੇ ਮੀਡੀਆ ਸਲਾਹਕਾਰ ਯਤੀਸ਼ ਯਾਦਵ ਨੇ ਕਿਹਾ ਕਿ ਸੂਬੇ ਨੇ ਟੀਕਾਕਰਨ ਦੇ ਮਾਮਲੇ ਵਿਚ ਇਕ ਬਿਹਤਰੀਨ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹੁਣ ਤੱਕ ਸੋਚਦੇ ਸੀ ਕਿ ਐਵਰੈਸਟ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਹੈ ਪਰ ਕੁਝ ਯਾਤਰਾਵਾਂ ਨਵੀਂ ਰੌਸ਼ਨੀ ਲਿਆਉਂਦੀਆਂ ਹਨ, ਇਕ ਨਵੀਂ ਜ਼ਿੰਦਗੀ ਲਿਆਉਂਦੀਆਂ ਹਨ।
ਇਹ ਵੀ ਪੜ੍ਹੋ : ਵੈਕਸੀਨ ਲਾਉਣ ਲਈ ਨਦੀ ਪਾਰ ਕਰਦੇ ਦਿੱਸੇ ਸਿਹਤ ਕਾਮੇ, ਸੋਸ਼ਲ ਮੀਡੀਆ ’ਤੇ ਹਰ ਕੋਈ ਕਰ ਰਿਹੈ ਤਾਰੀਫ਼
ਜੰਮੂ-ਕਸ਼ਮੀਰ ਨੇ ਹੁਣ ਤੱਕ 45 ਸਾਲ ਤੋਂ ਉੱਪਰ ਦੇ ਲੋਕਾਂ ਦੇ ਟੀਕਾਕਰਨ ਟੀਚੇ ਦਾ 73 ਫ਼ੀਸਦੀ ਹਾਸਲ ਕਰ ਲਿਆ ਹੈ। ਇਹ ਰਾਸ਼ਟਰੀ ਔਸਤ ਤੋਂ ਦੁੱਗਣਾ ਹੈ। ਇਸ ਦਰਮਿਆਨ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨੇ 100 ਫ਼ੀਸਦੀ ਟੀਕਾਕਰਨ ਦਾ ਟੀਚਾ ਪ੍ਰਾਪਤ ਕਰ ਲਿਆ ਹੈ। ਕੁਪਵਾੜਾ ਜ਼ਿਲ੍ਹੇ ਵਿਚ 45 ਸਾਲ ਤੋਂ ਵੱਧ ਉਮਰ ਸਮੂਹ ਦੇ ਲੋਕਾਂ ’ਚ ਸਭ ਤੋਂ ਘੱਟ 39.13 ਫ਼ੀਸਦੀ ਦਾ ਹੀ ਟੀਕਾਕਰਨ ਕੀਤਾ ਜਾ ਸਕਿਆ ਹੈ। ਇਸ ਮੁਹਿੰਮ ਤਹਿਤ ਸ਼੍ਰੀਨਗਰਰ ਵਿਚ 48 ਫ਼ੀਸਦੀ ਲੋਕਾਂ ਨੂੰ ਹੀ ਕੋਰੋਨਾ ਵੈਕਸੀਨ ਲਾਈ ਜਾ ਸਕੀ ਹੈ।
ਇਹ ਵੀ ਪੜ੍ਹੋ : ਨਾ ਆਕਸੀਜਨ, ਨਾ ਹਸਪਤਾਲ, 99 ਸਾਲ ਦੀ ਬੇਬੇ ਨੇ ਕੋਰੋਨਾ ਨੂੰ ਦਿੱਤੀ ਮਾਤ, ਸਭ ਹੈਰਾਨ