ਜੰਮੂ ਕਸ਼ਮੀਰ ਸੁਰੰਗ ਦਾ ਢਹਿ-ਢੇਰੀ : 3 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ, 6 ਹੋਰ ਦੀ ਭਾਲ ਜਾਰੀ

Saturday, May 21, 2022 - 04:52 PM (IST)

ਜੰਮੂ ਕਸ਼ਮੀਰ ਸੁਰੰਗ ਦਾ ਢਹਿ-ਢੇਰੀ : 3 ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ, 6 ਹੋਰ ਦੀ ਭਾਲ ਜਾਰੀ

ਬਨਿਹਾਲ/ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਇਕ ਨਿਰਮਾਣ ਅਧੀਨ ਸੁਰੰਗ ਦਾ ਹਿੱਸਾ ਢਹਿਣ ਤੋਂ ਬਾਅਦ ਸ਼ਨੀਵਾਰ ਨੂੰ ਮਲਬੇ 'ਚੋਂ ਤਿੰਨ ਹੋਰ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4 ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।  ਮਲਬੇ 'ਚ 9 ਮਜ਼ਦੂਰਾਂ ਦੱਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਸ਼ਨੀਵਾਰ ਸਵੇਰੇ ਮੁਹਿੰਮ ਸ਼ੁਰੂ ਕੀਤੀ ਗਈ। ਇਲਾਕੇ 'ਚ ਜ਼ਮੀਨ ਖਿਸਕਣ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਖੋਜ ਅਤੇ ਬਚਾਅ ਮੁਹਿੰਮ ਰੋਕ ਦਿੱਤੀ ਗਈ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਕਈ ਘੰਟਿਆਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ, ਬਚਾਅ ਦਲ ਨੂੰ 2 ਲਾਸ਼ਾਂ ਬਰਾਮਦ ਹੋਈਆਂ ਅਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਚਾਅ ਟੀਮ ਨੂੰ ਮਲਬੇ 'ਚੋਂ ਇਕ ਹੋਰ ਲਾਸ਼ ਦਿਖਾਈ ਦਿੱਤੀ ਹੈ, ਜਿਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਰਵਾਰ ਨੂੰ ਰਾਤ ਕਰੀਬ 10.15 ਵਜੇ ਰਾਮਬਨ ਦੇ ਖੂਨੀ ਨਾਲੇ ਦੇ ਕੋਲ ਹਾਈਵੇਅ 'ਤੇ ਟੀ3 ਸੁਰੰਗ ਢਹਿ ਗਈ, ਜਿਸ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ, ਤਿੰਨ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ, ਉੱਥੇ ਹੀ 9 ਮਜ਼ਦੂਰਾਂ ਦੇ ਮਲਬੇ 'ਚ ਦਬੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਢਿੱਗਾਂ ਡਿੱਗਣ ਦੌਰਾਨ ਰਾਮਸੂ ਥਾਣੇ ਦੇ ਇੰਚਾਰਜ ਨਈਮੁਲ ਹੱਕ ਸਮੇਤ 15 ਬਚਾਅ ਕਰਮੀ ਵਾਲ-ਵਾਲ ਬਚ ਗਏ। ਘਟਨਾ ਤੋਂ ਬਾਅਦ ਬਚਾਅ ਕਾਰਜ ਬੰਦ ਕਰ ਦਿੱਤਾ ਗਿਆ। ਪਹਾੜੀ ਤੋਂ ਪੱਥਰ ਡਿੱਗਣ, ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮੁਹਿੰਮ ਬੰਦ ਕਰ ਰਹੀ ਅਤੇ ਇਸ ਨੂੰ ਸਵੇਰੇ ਹੀ ਸ਼ੁਰੂ ਕੀਤਾ ਜਾ ਸਕਿਆ।


author

DIsha

Content Editor

Related News