ਅੱਤਵਾਦੀਆਂ ਨੇ 2 ਗ੍ਰਾਮੀਣ ਰੱਖਿਆ ਗਾਰਡ ਦਾ ਕੀਤਾ ਕ.ਤ.ਲ, CM ਨੇ ਕੀਤੀ ਘਟਨਾ ਦੀ ਨਿੰਦਾ

Friday, Nov 08, 2024 - 09:55 AM (IST)

ਅੱਤਵਾਦੀਆਂ ਨੇ 2 ਗ੍ਰਾਮੀਣ ਰੱਖਿਆ ਗਾਰਡ ਦਾ ਕੀਤਾ ਕ.ਤ.ਲ, CM ਨੇ ਕੀਤੀ ਘਟਨਾ ਦੀ ਨਿੰਦਾ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉੱਪਰੀ ਇਲਾਕਿਆਂ 'ਚ ਵੀਰਵਾਰ ਨੂੰ ਅੱਤਵਾਦੀਆਂ ਨੇ 2 ਗ੍ਰਾਮੀਣ ਰੱਖਿਆ ਗਾਰਡ (ਵੀ.ਡੀ.ਜੀ.) ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ। ਇਸ ਕਤਲ ਕਾਂਡ ਤੋਂ ਬਾਅਦ ਪੁਲਸ ਅਤੇ ਫੌਜ ਨੇ ਸੰਘਣੇ ਜੰਗਲੀ ਖੇਤਰ 'ਚ ਵਿਆਪਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਹੈ। ਉਪ ਰਾਜਪਾਲ ਮਨੋਜ ਸਿਨਹਾ, ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਓਹਲੀ-ਕੁੰਟਵਾੜਾ ਵਾਸੀ ਨਜ਼ੀਰ ਅਹਿਮਦ ਅਤੇ ਕੁਲਦੀਪ ਕੁਮਾਰ ਵੀਰਵਾਰ ਸਵੇਰੇ ਅਧਵਾਰੀ ਖੇਤਰ ਦੇ ਮੁੰਜਾਲਾ ਧਾਰ ਜੰਗਲ 'ਚ ਆਪਣੇ ਪਸ਼ੂ ਚਰਾਉਣ ਗਏ ਸਨ ਪਰ ਉਹ ਵਾਪਸ ਨਹੀਂ ਪਰਤੇ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਵਲੋਂ ਉਨ੍ਹਾਂ ਨੂੰ ਅਗਵਾ ਕਰਕੇ ਮਾਰ ਦਿੱਤੇ ਜਾਣ ਦੀਆਂ ਖ਼ਬਰਾਂ ਦਰਮਿਆਨ ਪੁਲਸ ਦਲ ਉਨ੍ਹਾਂ ਦੀ ਭਾਲ ਕਰਨ ਲਈ ਨਿਕਲੇ। ਕੁਮਾਰ ਦੇ ਭਰਾ ਪ੍ਰਿਥਵੀ ਨੇ ਦੱਸਿਆ,''ਸਾਨੂੰ ਸੂਚਨਾ ਮਿਲੀ ਹੈ ਕਿ ਮੇਰੇ ਭਰਾ ਅਤੇ ਅਹਿਮਦ ਨੂੰ ਅੱਤਵਾਦੀਆਂ ਨੇ ਅਗਵਾ ਕਰਕੇ ਮਾਰ ਦਿੱਤਾ ਹੈ। ਉਹ ਵੀਡੀਜੀ ਸੀ ਅਤੇ ਰੋਜ਼ਾਨਾ ਵਾਂਗ ਪਸ਼ੂ ਚਰਾਉਣ ਗਿਆ ਸਨ।''

ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਲਈ ਰਹੋ ਤਿਆਰ, 6 ਦਿਨਾਂ ਤੱਕ ਮੀਂਹ ਦਾ ਅਲਰਟ

ਉਨ੍ਹਾਂ ਕਿਹਾ ਕਿ ਵੱਡੇ ਪੈਮਾਨੇ 'ਤੇ ਤਲਾਸ਼ ਮੁਹਿੰਮ ਜਾਰੀ ਹੈ ਪਰ ਅਜੇ ਤੱਕ ਲਾਸ਼ਾਂ ਬਰਾਮਦ ਨਹੀਂ ਹੋਈਆਂ ਹਨ। ਪ੍ਰਿਥਵੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਮਰ ਚੰਦ ਦੀ ਇਕ ਹਫ਼ਤੇ ਪਹਿਲਾਂ ਮੌਤ ਹੋ ਗਈ ਸੀ ਅਤੇ ਅਜਿਹੇ 'ਚ ਉਨ੍ਹਾਂ ਦੇ ਭਰਾ ਬਾਰੇ ਅਜਿਹੀ ਖ਼ਬਰ ਮਿਲਣਾ ਪਰਿਵਾਰ ਲਈ ਇਕ ਹੋਰ ਵੱਡਾ ਸਦਮਾ ਹੈ। ਇਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਪਿੰਡ ਵਾਲਿਆਂ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ, ਜਦੋਂ ਅੱਤਵਾਦੀਆਂ ਨੇ ਕਤਲ ਦੀਆਂ ਤਸਵੀਰਾਂ ਮ੍ਰਿਤਕਾਂ ਦੇ ਫ਼ੋਨ ਤੋਂ ਸਾਂਝੀਆਂ ਕੀਤੀਆਂ। ਪਾਕਿਸਤਾਨ ਤੋਂ ਸੰਚਾਲਿਤ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨਾਲ ਜੁੜੇ 'ਕਸ਼ਮੀਰ ਟਾਈਗਰਜ਼' ਨੇ ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ। ਉਸ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀ, ਜਿਨ੍ਹਾਂ 'ਚ ਦੋਵੇਂ ਵੀਡੀਜੀ ਦੀਆਂ ਲਾਸ਼ਾਂ ਦੀਆਂ ਅੱਖਾਂ 'ਤੇ ਪੱਟੀਆਂ ਬੱਝੀਆਂ ਹਨ। ਉਪ ਰਾਜਪਾਲ ਮਨੋਜ ਸਿਨਹਾ ਨੇ ਇਸ ਘਟਨਾ 'ਤੇ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਕਿਹਾ,''ਅਸੀਂ ਸਾਰੇ ਅੱਤਵਾਦੀ ਸੰਗਠਨਾਂ ਨੂੰ ਨਸ਼ਟ ਕਰਨ ਅਤੇ ਇਸ ਘਿਨਾਉਣੇ ਕਤਲ ਦਾ ਬਦਲਾ ਲੈਣ ਲਈ ਦ੍ਰਿੜ ਸੰਕਲਪਿਤ ਹਨ।'' ਮੁੱਖ ਮੰਤਰੀ ਅਬਦੁੱਲਾ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ। ਸੱਤਾਧਾਰੀ ਨੈਸ਼ਨਲ ਕਾਨਫਰੰਸ ਨੇ 'ਐਕਸ' 'ਤੇ ਲਿਖਿਆ ਕਿ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News