ਜੰਮੂ-ਕਸ਼ਮੀਰ ਦੇ ਕੁਪਵਾੜਾ ''ਚ ਮਾਰਿਆ ਗਿਆ ਇਕ ਅੱਤਵਾਦੀ ਪਾਕਿਸਤਾਨੀ ਸੀ : ਪੁਲਸ

08/20/2020 2:27:27 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਮੁਕਾਬਲੇ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਨਾਲ ਮਾਰੇ ਗਏ ਇਕ ਹੋਰ ਅੱਤਵਾਦੀ ਦੀ ਪਛਾਣ ਪਾਕਿਸਤਾਨ ਦੇ ਅੱਤਵਾਦੀ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਅੱਤਵਾਦੀ ਦਾਨਿਸ਼ ਬੁੱਧਵਾਰ ਨੂੰ ਮੁਕਾਬਲੇ 'ਚ ਮਾਰਿਆ ਗਿਆ ਸੀ। ਕਸ਼ਮੀਰ ਦੇ ਪੁਲਸ ਡਾਇਰੈਕਟਰ ਜਨਰਲ ਵਿਜੇ ਕੁਮਾਰ ਨੇ ਦੱਸਿਆ ਕਿ ਦੋਹਾਂ ਅੱਤਵਾਦੀਆਂ ਦਾ ਮੁਕਾਬਲੇ 'ਚ ਮਾਰਿਆ ਜਾਣਾ ਸੁਰੱਖਿਆ ਦਸਤਿਆਂ ਲਈ ਵੱਡੀ ਕਾਮਯਾਬੀ ਹੈ। ਕੁਮਾਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮਾਰੇ ਗਏ ਅੱਤਵਾਦੀਆਂ 'ਚੋਂ ਇਕ ਅੱਤਵਾਦੀ ਲਸ਼ਕਰ-ਏ-ਤੋਇਬਾ ਦਾ ਕਮਾਂਡਰ ਨਸੀਰੂਦੀਨ ਲੋਨ ਸੀ। ਲੋਨ ਇਸ ਸਾਲ ਦੀ ਸ਼ੁਰੂਆਤ 'ਚ ਸੀ.ਆਰ.ਪੀ.ਐੱਫ. ਦੇ 6 ਜਵਾਨਾਂ ਦੇ ਕਤਲ 'ਚ ਸ਼ਾਮਲ ਸਨ।

ਉਨ੍ਹਾਂ ਨੇ ਵੀਰਵਾਰ ਨੂੰ ਕਿਹਾ ਕਿ ਲੋਨ ਦੇ ਕਬਜ਼ੇ 'ਚੋਂ ਇਕ ਏ.ਕੇ.-47 ਰਾਈਫਲ ਬਰਾਮਦ ਹੋਈ ਹੈ, ਜੋ ਚਾਰ ਮਈ ਨੂੰ ਹੰਦਵਾੜਾ ਦੇ ਵਨਗਾਮ 'ਚ ਸੀ.ਆਰ.ਪੀ.ਐੱਫ. ਦੇ ਇਕ ਜਵਾਨ 'ਤੇ ਹਮਲਾ ਕਰ ਕੇ ਖੋਹੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਸੀ.ਆਰ.ਪੀ.ਐੱਫ. ਦੇ ਤਿੰਨ ਜਵਾਨਾਂ ਦੇ ਕਤਲ 'ਚ ਸ਼ਾਮਲ ਸੀ। ਉਨ੍ਹਾਂ ਨੇ ਕਿਹਾ ਕਿ ਲੋਨ ਅਤੇ ਦਾਨਿਸ਼ ਦਾ ਮਾਰਿਆ ਜਾਣਾ ਦਸਤਿਆਂ ਲਈ ਵੱਡੀ ਕਾਮਯਾਬੀ ਹੈ।


DIsha

Content Editor

Related News