ਸੁਖਬੀਰ ਬਾਦਲ ਬੋਲੇ- ਜੰਮੂ-ਕਸ਼ਮੀਰ ਦੀ ਅਧਿਕਾਰਤ ਭਾਸ਼ਾ ਸੂਚੀ 'ਚ ਪੰਜਾਬੀ ਵੀ ਹੋਵੇ ਸ਼ਾਮਲ
Tuesday, Sep 15, 2020 - 11:45 PM (IST)

ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਤ ਭਾਸ਼ਾ ਦੀ ਸੂਚੀ 'ਚ ਪੰਜਾਬੀ ਨੂੰ ਵੀ ਸ਼ਾਮਲ ਕੀਤਾ ਜਾਵੇ। ਬਾਦਲ ਨੇ ਸਦਨ 'ਚ ਜ਼ੀਰੋ ਕਾਲ ਦੌਰਾਨ ਅਧਿਕਾਰਤ ਭਾਸ਼ਾ ਨਾਲ ਸੰਬੰਧਤ ਇਕ ਬਿੱਲ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਪੰਜਾਬ ਭਾਸ਼ਾ ਜੰਮੂ-ਕਸ਼ਮੀਰ 'ਚ ਬਹੁਤ ਲੰਬੇ ਸਮੇਂ ਤੋਂ ਬੋਲੀ ਜਾਂਦੀ ਰਹੀ ਹੈ ਪਰ ਹੁਣ ਇਸ ਨੂੰ ਅਧਿਕਾਰਤ ਭਾਸ਼ਾ ਦੀ ਸੂਚੀ ਤੋਂ ਵੱਖ ਰੱਖਿਆ ਗਿਆ ਹੈ। ਮੇਰੀ ਮੰਗ ਹੈ ਕਿ ਸਰਕਾਰ ਇਸ 'ਤੇ ਮੁੜ ਵਿਚਾਰ ਕਰੇ।
ਉੱਥੇ ਹੀ ਅਬਦੁੱਲਾ ਨੇ ਕਿਹਾ ਕਿ ਸਰਕਾਰ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਅਤੇ ਪੰਜਾਬੀ ਨੂੰ ਜੰਮੂ-ਕਸ਼ਮੀਰ ਦੀਆਂ ਅਧਿਕਾਰਤ ਭਾਸ਼ਾਵਾਂ 'ਚ ਸ਼ਾਮਲ ਕਰਨਾ ਚਾਹੀਦਾ। ਭਾਜਪਾ ਦੇ ਗਣੇਸ਼ ਸਿੰਘ ਅਤੇ ਰਵਿੰਦਰ ਕੁਸ਼ਵਾਹਾ, ਕਾਂਗਰਸ ਦੇ ਅਦੂਰ ਪ੍ਰਕਾਸ਼ ਅਤੇ ਮੁਹੰਮਦ ਜਾਵੇਦ ਨੇ ਵੀ ਆਪਣੇ-ਆਪਣੇ ਖੇਤਰਾਂ ਦੇ ਮੁੱਦੇ ਚੁੱਕੇ।