ਹਾਲਾਤ ਦਾ ਜਾਇਜ਼ ਲੈਣ ਲਈ ਕਸ਼ਮੀਰ ਪੁੱਜਾ 24 ਵਿਦੇਸ਼ੀ ‘ਰਾਜਦੂਤ’ ਦਾ ਵਫ਼ਦ

Wednesday, Feb 17, 2021 - 02:24 PM (IST)

ਹਾਲਾਤ ਦਾ ਜਾਇਜ਼ ਲੈਣ ਲਈ ਕਸ਼ਮੀਰ ਪੁੱਜਾ 24 ਵਿਦੇਸ਼ੀ ‘ਰਾਜਦੂਤ’ ਦਾ ਵਫ਼ਦ

ਸ਼੍ਰੀਨਗਰ— 24 ਦੇਸ਼ਾਂ ਦੇ ਰਾਜਦੂਤ ਬੁੱਧਵਾਰ ਯਾਨੀ ਕਿ ਅੱਜ ਜੰਮੂ-ਕਸ਼ਮੀਰ ਦੇ ਦੌਰੇ ’ਤੇ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਦਾ ਹਵਾਈ ਅੱਡੇ ’ਤੇ ਰਿਵਾਇਤੀ ਢੰਗ ਨਾਲ ਸਵਾਗਤ ਕੀਤਾ ਗਿਆ। ਸਾਰੇ ਰਾਜਦੂਤ ਸ਼੍ਰੀਨਗਰ ਦੇ ਬਡਗਾਮ ਜ਼ਿਲ੍ਹੇ ਦੇ ਮਾਗਮ ਬਲਾਕ ਪਹੁੰਚੇ। 2 ਦਿਨ ਦੇ ਦੌਰੇ ’ਚ ਅਧਿਕਾਰੀ ਉਨ੍ਹਾਂ ਨੂੰ ਜੰਮੁੂ-ਕਸ਼ਮੀਰ ’ਚ ਹੋ ਰਹੇ ਵਿਕਾਸ ਅਤੇ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਕਿਵੇਂ ਪਈਆਂ, ਇਸ ਬਾਰੇ ਦੱਸਣਗੇ। ਦੱਸ ਦੇਈਏ ਕਿ ਜੰਮੂ-ਕਸ਼ਮੀਰ ’ਚ 5 ਅਗਸਤ 2019 ਨੂੰ ਧਾਰਾ-370 ਖਤਮ ਹੋਣ ਮਗਰੋਂ ਵਿਦੇਸ਼ੀ ਵਫ਼ਦ ਦਾ ਇਹ ਚੌਥਾ ਦੌਰਾ ਹੈ। ਇਸ ਤੋਂ ਪਹਿਲਾਂ ਅਕਤੂਬਰ 2019, ਜਨਵਰੀ ਅਤੇ ਫਰਵਰੀ 2020 ’ਚ ਵੀ ਵਫ਼ਦ ਨੇ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ ਅਤੇ ਇੱਥੋਂ ਦੇ ਜ਼ਮੀਨੀ ਹਾਲਾਤ ਦਾ ਜਾਇਜ਼ਾ ਲਿਆ ਸੀ। ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲਾ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ। 

ਬਡਗਾਮ ਪਹੁੰਚੇ ਫਰਾਂਸ ਅਤੇ ਇਟਲੀ ਦੇ ਰਾਜਦੂਤਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਜਾਣਿਆ। ਬਾਅਦ ਵਿਚ ਹੋਰ ਰਾਜਦੂਤਾਂ ਨੇ ਵੀ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਵਫ਼ਦ ਵੀਰਵਾਰ ਯਾਨੀ ਕਿ ਭਲਕੇ ਜੰਮੂ ’ਚ ਉੱਪ ਰਾਜਪਾਲ ਨਾਲ ਵੀ ਮੁਲਾਕਾਤ ਕਰੇਗਾ। ਇਸ ਵਫ਼ਦ ਦਲ ਵਿਚ ਵੱਖ-ਵੱਖ ਸੰਗਠਨਾਂ ਦੇ ਨੁਮਾਇੰਦੇ ਵਿਚ ਸ਼ਾਮਲ ਹਨ। 

PunjabKesari

ਇਨ੍ਹਾਂ ਦੇਸ਼ਾਂ ਦੇ ਰਾਜਦੂਤ ਆਏ ਕਸ਼ਮੀਰ—
ਵਫ਼ਦ ਵਿਚ ਚਿੱਲੀ, ਬ੍ਰਾਜ਼ੀਲ, ਕਿਊਬਾ, ਬੋਲੀਵੀਆ, ਐਸਟੋਨੀਆ, ਫਿਨਲੈਂਡ, ਫਰਾਂਸ, ਆਇਰਲੈਂਡ, ਨੀਦਰਲੈਂਡ, ਪੁਰਤਗਾਲ, ਯੂਰਪੀ ਯੂਨੀਅਨ, ਬੈਲਜੀਅਮ, ਸਪੇਨ, ਸਵੀਡਨ, ਇਟਲੀ, ਬੰਗਲਾਦੇਸ਼, ਮਲਾਵੀ, ਇਰੀਟ੍ਰੀਆ, ਆਈਵਰੀ ਕੋਸਟ, ਘਾਨਾ, ਸੇਨੇਗਲ, ਮਲੇਸ਼ੀਆ, ਤਜ਼ਾਕਿਸਤਾਨ, ਕਿਗਰਸਿਤਾਨ ਦੇ ਰਾਜਦੂਤ ਸ਼ਾਮਲ ਹਨ।

PunjabKesari


author

Tanu

Content Editor

Related News