ਜੰਮੂ-ਕਸ਼ਮੀਰ ਡੀ.ਡੀ.ਸੀ. ਚੋਣਾਂ ''ਚ ਛੇਵੇਂ ਪੜਾਅ ਲਈ ਵੋਟਿੰਗ ਜਾਰੀ

Sunday, Dec 13, 2020 - 02:35 PM (IST)

ਜੰਮੂ ਕਸ਼ਮੀਰ: ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਛੇਵੇਂ ਪੜਾਅ 'ਚ ਵੋਟਿੰਗ ਚੱਲ ਰਹੀ ਹੈ। ਭਾਰੀ ਬਰਫ਼ਬਾਰੀ ਤੋਂ ਬਾਅਦ ਵੀ ਲੋਕ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਚੋਣਾਂ 'ਚ ਵੋਟ ਪਾਉਣ ਲਈ ਸਵੇਰ ਤੋਂ ਹੀ ਲੰਬੀਆਂ ਲਾਈਨਾਂ 'ਚ ਲੱਗੇ ਹੋਏ ਹਨ। ਇਨ੍ਹਾਂ ਚੋਣਾਂ 'ਚ 7.48 ਲੱਖ ਤੋਂ ਜ਼ਿਆਦਾ ਵੋਟਿੰਗ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ 245 ਉਮੀਦਵਾਰਾਂ ਲਈ ਵੋਟਿੰਗ ਕਰਨਗੇ। ਕੁੱਲ ਉਮੀਦਵਾਰਾਂ 'ਚ ਕਰੀਬ 100 ਮਹਿਲਾ ਉਮੀਦਵਾਰ ਹਨ।

PunjabKesari
ਖ਼ਰਾਬ ਮੌਸਮ ਦੇ ਬਾਵਜੂਦ ਚੰਗੀ ਵੋਟਿੰਗ
ਜੰਮੂ-ਕਸ਼ਮੀਰ 'ਚ ਵਿਗੜਦੇ ਮੌਸਮ ਦੇ ਚੱਲਦੇ ਫਿਲਹਾਲ ਜਾਰੀ ਡੀ.ਡੀ.ਸੀ. ਚੋਣਾਂ 'ਚ ਭਾਵੇਂ ਹੀ ਮੌਸਮ ਦੇ ਹਾਲਾਤ ਕੁਝ ਵਿਗੜ ਗਏ ਹਨ ਪਰ ਇਸ ਨਾਲ ਵੋਟਾਂ ਦੀ ਗਿਣਤੀ 'ਚ ਜ਼ਿਆਦਾ ਕਮੀ ਨਜ਼ਰ ਨਹੀਂ ਆਈ ਹੈ।
ਕਿਹੜੇ ਪੜਾਅ 'ਚ ਕਿੰਨੇ ਫੀਸਦੀ ਹੋਈ ਵੋਟਿੰਗ
-ਪਹਿਲਾਂ ਪੜਾਅ-51.76 ਫੀਸਦੀ
-ਦੂਜਾ ਪੜਾਅ-48.62 ਫੀਸਦੀ
-ਤੀਜਾ ਪੜਾਅ-50.53 ਫੀਸਦੀ
-ਚੌਥਾ ਪੜਾਅ-50.68 ਫੀਸਦੀ
-ਪੰਜਵਾਂ ਪੜਾਅ-51 ਫੀਸਦੀ

PunjabKesari
ਜੰਮੂ ਕਸ਼ਮੀਰ ਦੇ ਚੋਣ ਕਮਿਸ਼ਨ ਕੇ.ਕੇ ਸ਼ਰਮਾ ਨੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਚੋਣਾਂ ਦੇ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ...
ਛੇਵੇਂ ਪੜਾਅ 'ਚ ਜੰਮੂ ਦੀਆਂ 17 ਅਤੇ ਕਸ਼ਮੀਰ ਦੀਆਂ 14 ਸੀਟਾਂ 'ਤੇ ਸਵੇਰੇ 7.00 ਵਜੇ ਤੋਂ ਵੋਟਿੰਗ ਹੋਵੇਗੀ। ਇਨ੍ਹਾਂ ਸੀਟਾਂ 'ਚ ਜੰਮੂ ਦੇ 174 ਉਮੀਦਵਾਰਾਂ 'ਚੋਂ 53 ਬੀਬੀਆਂ ਹਨ, ਉੱਧਰ ਕਸ਼ਮੀਰ 'ਚ 171 ਉਮੀਦਵਾਰਾਂ 'ਚੋਂ 47 ਬੀਬੀਆਂ ਹਨ। ਕਸ਼ਮੀਰ 'ਚ 1208 ਅਤੇ ਜੰਮੂ 'ਚ 863 ਵੋਟਿੰਗ ਕੇਂਦਰ ਹਨ।

PunjabKesari
ਨੇਤਾਵਾਂ-ਮੰਤਰੀਆਂ ਦੇ ਕਈ ਰਿਸ਼ਤੇਦਾਰਾਂ ਦੀ ਸਾਖ਼ ਦਾਅ 'ਤੇ
ਇਸ ਪੜਾਅ 'ਚ ਕਈ ਸੀਟਾਂ 'ਤੇ ਮੁਕਾਬਲਾ ਰੋਚਕ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ਨੇਤਾ- ਮੰਤਰੀਆਂ ਦੇ ਰਿਸ਼ਤੇਦਾਰ ਚੋਣਾਂ ਲੜ ਰਹੇ ਹਨ। ਕਈ ਸੀਟਾਂ 'ਤੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀਆਂ ਦੀਆਂ ਨੂੰਹਾਂ, ਜਵਾਈ ਤਾਂ ਕਿਤੇ ਪਰਜਾਈ ਵੀ ਚੋਣ ਲੜ ਰਹੀ ਹੈ। ਸਾਬਕਾ ਸਾਂਸਦ, ਵਿਧਾਇਕਾਂ ਦੇ ਸੰਬੰਧੀਆਂ ਦੇ ਨਾਲ-ਨਾਲ ਰਾਜਨੀਤਿਕ ਦਰਾਂ ਦੇ ਅਹੁਦਾਧਿਕਾਰੀਆਂ ਦੇ ਚਹੇਤੇ ਵੀ ਇਸ ਵਾਰੀ ਮੈਦਾਨ 'ਚ ਹਨ।


Aarti dhillon

Content Editor

Related News