ਮੁਕਾਬਲੇ ''ਚ ਮਾਰੇ ਗਏ ਅੱਤਵਾਦੀ ਕਸ਼ਮੀਰ ''ਚ ਚੋਣ ਪ੍ਰਕਿਰਿਆ ''ਚ ਰੁਕਾਵਟ ਪਾਉਣਾ ਚਾਹੁੰਦੇ ਸਨ : ਪੁਲਸ

Thursday, Nov 19, 2020 - 04:09 PM (IST)

ਮੁਕਾਬਲੇ ''ਚ ਮਾਰੇ ਗਏ ਅੱਤਵਾਦੀ ਕਸ਼ਮੀਰ ''ਚ ਚੋਣ ਪ੍ਰਕਿਰਿਆ ''ਚ ਰੁਕਾਵਟ ਪਾਉਣਾ ਚਾਹੁੰਦੇ ਸਨ : ਪੁਲਸ

ਸ਼੍ਰੀਨਗਰ- ਜੰਮੂ-ਕਸ਼ਮੀਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ (ਆਈ.ਜੀ.ਪੀ.) ਵਿਜੇ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਨਗਰੋਟਾ-ਜੰਮੂ ਰਾਜਮਾਰਗ 'ਤੇ ਹੋਏ ਮੁਕਾਬਲੇ 'ਚ ਮਾਰੇ ਗਏ ਅੱਤਵਾਦੀ ਘਾਟੀ 'ਚ ਹੋਣ ਵਾਲੀ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਚੋਣ 'ਚ ਰੁਕਾਵਟ ਪਹੁੰਚਾਉਣਾ ਚਾਹੁੰਦੇ ਸਨ। ਆਈ.ਜੀ.ਪੀ. ਕੁਮਾਰ ਨੇ ਵੀਰਵਾਰ ਨੂੰ ਡਲ ਝੀਲ ਕਿਨਾਰ ਆਯੋਜਿਤ ਇਕ ਪ੍ਰੋਗਰਾਮ ਤੋਂ ਵੱਖ ਕਿਹਾ ਕਿ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਹੋਏ ਮੁਕਾਬਲੇ 'ਚ ਮਾਰੇ ਗਏ ਸਾਰੇ 4 ਅੱਤਵਾਦੀ ਕਸ਼ਮੀਰ ਘਾਟੀ 'ਚ ਡੀ.ਡੀ.ਸੀ. ਚੋਣ ਪ੍ਰਕਿਰਿਆ 'ਚ ਰੁਕਾਵਟ ਪਹੁੰਚਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਉਸ ਪਾਰ ਕਰੀਬ 250 ਤੋਂ 300 ਅੱਤਵਾਦੀ ਮੌਜੂਦ ਹਨ, ਜੋ ਕਸ਼ਮੀਰ ਘਾਟੀ 'ਚ ਹੋਣ ਵਾਲੀ ਭਾਰੀ ਬਰਫ਼ਬਾਰੀ ਤੋਂ ਪਹਿਲਾਂ ਭਾਰਤੀ ਸਰਹੱਦ 'ਚ ਘੁਸਪੈਠ ਕਰਨਾ ਚਾਹੁੰਦੇ ਹਨ। ਸੁਰੱਖਿਆ ਫੋਰਸਾਂ ਦੇ ਜਵਾਨ ਪੂਰੀ ਸਰਗਰਮੀ ਨਾਲ ਮੁਸਤੈਦ ਹਨ ਅਤੇ ਅੱਤਵਾਦੀਆਂ ਦੀ ਕਿਸੇ ਵੀ ਕੋਸ਼ਿਸ਼ ਨੂੰ ਸਫ਼ਲ ਨਹੀਂ ਹੋਣ ਦੇਣਗੇ। ਦਰਅਸਲ ਭਾਰੀ ਬਰਫ਼ਬਾਰੀ ਕਾਰਨ ਘੁਸਪੈਠ ਵਾਲੇ ਰਸਤੇ ਬੰਦ ਹੋ ਜਾਂਦੇ ਹਨ। 

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਡੀ.ਡੀ.ਸੀ. ਚੋਣ ਲੜਨ ਵਾਲੇ ਕੁਝ ਉਮੀਦਵਾਰਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਪੂਰੀ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ, ਇਸ 'ਤੇ ਆਈ.ਜੀ.ਪੀ. ਕੁਮਾਰ ਨੇ ਕਿਹਾ ਕਿ ਡੀ.ਡੀ.ਸੀ. ਚੋਣ ਲੜਨ ਵਾਲੇ ਸਾਰੇ ਉਮੀਦਵਾਰਾਂ ਨੂੰ ਸ਼ੁੱਕਰਵਾਰ ਤੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਹ ਸੁਰੱਖਿਅਤ ਤਰੀਕੇ ਨਾਲ ਆਪਣੇ-ਆਪਣੇ ਖੇਤਰਾਂ 'ਚ ਚੋਣ ਪ੍ਰਚਾਰ ਕਰ ਸਕਣ। ਇਸ ਲਈ ਉਨ੍ਹਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਬੁੱਧਵਾਰ ਰਾਤ ਨੂੰ ਪੁਲਵਾਮਾ ਜ਼ਿਲ੍ਹੇ ਦੇ ਕਾਕਪੋਰਾ 'ਚ ਹੋਏ ਗ੍ਰਨੇਡ ਹਮਲੇ ਬਾਰੇ ਆਈ.ਜੀ.ਪੀ. ਨੇ ਕਿਹਾ ਕਿ ਇਸ ਹਮਲੇ 'ਚ ਸ਼ਾਮਲ ਸਾਰੇ ਅੱਤਵਾਦੀਆਂ ਦੀ ਪਛਾਣ ਕਰ ਲਈ ਹੈ ਅਤੇ ਜਲਦ ਹੀ ਸਾਰੇ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਮਾਤਮ 'ਚ ਬਦਲੀਆਂ ਖੁਸ਼ੀਆਂ, ਧੀ ਦੇ ਵਿਆਹ ਦਾ ਕਾਰਡ ਦੇਣ ਜਾ ਰਹੇ ਪਿਤਾ ਦੀ ਹਾਦਸੇ 'ਚ ਮੌਤ


author

DIsha

Content Editor

Related News