ਕਸ਼ਮੀਰ ਦੀ ਪਹਿਲੀ ਬੱਸ ਡਰਾਈਵਰ ਬੀਬੀ, ਜਿਸ ਦੀ ਕਹਾਣੀ ਲੋਕਾਂ ਨੂੰ ਦੇ ਰਹੀ ਹੈ ਇਹ ਸੰਦੇਸ਼

12/26/2020 2:57:14 PM

ਸ਼੍ਰੀਨਗਰ- ਜੰਮੂ ਕਸ਼ਮੀਰ ਦੀ ਰਹਿਣ ਵਾਲੀ ਪੂਜਾ ਦੇਵੀ ਕਸ਼ਮੀਰ ਦੀ ਪਹਿਲੀ ਬੱਸ ਡਰਾਈਵਰ ਬੀਬੀ ਬਣੀ ਹੈ। ਪੂਜਾ ਦਾ ਇਹ ਸਫ਼ਰ ਇੰਨਾ ਸੌਖਾ ਨਹੀਂ ਸੀ। ਅੱਜ ਉਨ੍ਹਾਂ ਦੀ ਕਹਾਣੀ ਲੋਕਾਂ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਜਨਾਨੀਆਂ ਕਿਸੇ ਵੀ ਖੇਤਰ 'ਚ ਪਿੱਛੇ ਨਹੀਂ ਹਨ। ਬਚਪਨ ਤੋਂ ਹੀ ਉਨ੍ਹਾਂ ਨੂੰ ਵੱਡੀ ਗੱਡੀ ਚਲਾਉਣ ਦਾ ਸ਼ੌਂਕ ਸੀ। ਬਹੁਤ ਸੰਘਰਸ਼ ਕੀਤਾ ਅਤੇ ਅੱਜ ਉਹ ਉਸ ਮੁਕਾਮ 'ਤੇ ਪਹੁੰਚ ਗਈ ਹੈ, ਜਿੱਥੇ ਉਹ ਪਹੁੰਚਣਾ ਚਾਹੁੰਦੀ ਸੀ। 23 ਦਸੰਬਰ ਦੀ ਸਵੇਰ ਉਨ੍ਹਾਂ ਨੇ ਕਠੁਆ ਰੂਟ 'ਤੇ ਚੱਲਣ ਵਾਲੀ ਇਕ ਬੱਸ ਦਾ ਸਟੇਅਰਿੰਗ ਸੰਭਾਲਿਆ ਤਾਂ ਸਾਰੇ ਉਨ੍ਹਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਕੁਝ ਸਾਲ ਪਹਿਲਾਂ ਹੀ ਉਨ੍ਹਾਂ ਨੇ ਡਰਾਈਵਿੰਗ ਸਿੱਖਣ ਲਈ ਚੈਕਸੀ ਚਲਾਈ। ਬਾਅਦ 'ਚ ਉਨ੍ਹਾਂ ਨੇ ਜੰਮੂ 'ਚ ਟਰੱਕ ਚਲਾਇਆ। ਹੁਣ ਉਹ ਸਥਾਨਕ ਟਰਾਂਸਪੋਰਟ 'ਚ ਬੱਸ ਚਲਾਉਣ ਦਾ ਕੰਮ ਕਰ ਰਹੀ ਹੈ। ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਹੈ, ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕੰਮ ਉਨ੍ਹਾਂ ਲਈ ਵਧੀਆ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀ ਆਯੂਸ਼ਮਾਨ ਭਾਰਤ ਯੋਜਨਾ, ਜੰਮੂ ਦੇ ਲੋਕਾਂ ਨੂੰ ਮਿਲਣਗੇ ਇਹ ਫ਼ਾਇਦੇ

ਇਸ ਸਭ ਕੁਝ ਆਸਾਨ ਨਹੀਂ ਸੀ। ਉਨ੍ਹਾਂ ਦਾ ਪਰਿਵਾਰ ਅਤੇ ਪਤੀ ਦੋਹਾਂ ਦੀ ਇੱਛਾ ਦੇ ਬਿਨਾਂ  ਉਹ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਲਈ ਅੱਗੇ ਵਧੀ। ਪੂਜਾ ਕਹਿੰਦੀ ਹੈ,''ਉਹ ਪਹਿਲੀ ਵਾਰ ਬੱਸ ਚਲਾ ਕੇ ਕਾਫ਼ੀ ਖੁਸ਼ ਹੈ। ਟੈਕਸੀ ਅਤੇ ਟਰੱਕ ਪਹਿਲਾਂ ਵੀ ਚਲਾ ਚੁਕੀ ਹਾਂ। ਉਮੀਦ ਨਹੀਂ ਸੀ ਕਿ ਕੋਈ ਭਰੋਸਾ ਜਤਾਏਗਾ ਪਰ ਇਹ ਸੁਫ਼ਨਾ ਵੀ ਪੂਰਾ ਹੋ ਗਿਆ। ਕੋਈ ਵੱਡੇ ਸੁਫ਼ਨੇ ਨਹੀਂ ਦੇਖਦੀ ਪਰ ਡਰਾਈਵਿੰਗ ਨੂੰ ਲੈ ਕੇ ਖੁੱਲ੍ਹੀਆਂ ਅੱਖਾਂ ਨਾਲ ਦੇਖਿਆ ਸੁਫ਼ਨਾ ਪੂਰਾ ਕਰ ਲਿਆ ਹੈ। ਹੁਣ ਮੈਂ ਹੋਰ ਜਨਾਨੀਆਂ ਨੂੰ ਡਰਾਈਵਿੰਗ ਸਿਖਾਉਣਾ ਚਾਹੁੰਦੀ ਹਾਂ।''

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਸਮਰਥਨ 'ਚ ਬੋਲੇ ਰਾਹੁਲ- ਸਰਕਾਰ ਨੂੰ ਸੁਣਨਾ ਪਵੇਗਾ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News