ਸੋਸ਼ਲ ਮੀਡੀਆ ''ਤੇ ਛਲਕਿਆ ਅਧਿਕਾਰੀ ਦਾ ਦਰਦ, ਕਿਹਾ-ਅਮਰਨਾਥ ਯਾਤਰੀਆਂ ਕਾਰਨ ਰੋਕੀ ਗਈ ਐਂਬੂਲੈਂਸ

07/20/2019 10:23:04 AM

ਸ਼੍ਰੀਨਗਰ (ਮਜੀਦ)—ਸੂਬਾ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਮਰਨਾਥ ਯਾਤਰਾ 'ਚ ਲੱਗੇ ਜਾਮ ਕਾਰਨ ਉਸ ਨੂੰ ਐਂਬੂਲੈਂਸ ਵਿਚ ਆਪਣੇ ਪਿਤਾ ਦੀ ਲਾਸ਼ ਨਾਲ ਕਈ ਘੰਟਿਆਂ ਤਕ ਫਸੇ ਰਹਿਣਾ ਪਿਆ। ਇਹ ਮਾਮਲਾ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇ ਦਾ ਹੈ। ਜੰਮੂ-ਕਸ਼ਮੀਰ ਸਰਕਾਰ ਦੇ ਡਾਇਰੈਕਟਰ ਫਾਈਨੈਂਸ ਇਮਤਿਆਜ਼ ਵਾਨੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀ ਲਾਸ਼ ਨੂੰ ਜੰਮੂ ਤੋਂ ਸ਼੍ਰੀਨਗਰ ਲਿਜਾ ਰਹੇ ਸਨ ਪਰ ਅਮਰਨਾਥ ਯਾਤਰੀਆਂ ਦੇ ਕਾਫਲੇ ਦੀ ਵਜ੍ਹਾ ਕਰ ਕੇ ਐਂਬੂਲੈਂਸ ਨੂੰ ਜ਼ਬਰਦਸਤੀ ਰੋਕ ਦਿੱਤਾ ਗਿਆ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। 

ਇੱਥੇ ਦੱਸ ਦਈਏ ਕਿ ਪ੍ਰਸ਼ਾਸਨ ਨੇ ਜੰਮੂ ਤੇ ਸ਼੍ਰੀਨਗਰ ਹਾਈਵੇ ਵਿਚਕਾਰ ਲੋਕਲ ਯਾਤਰਾ ' ਤੇ 46 ਦਿਨਾਂ ਤੱਕ ਹਰ ਦਿਨ 5 ਘੰਟਿਆਂ ਦੀ ਰੋਕ ਲਾਈ ਹੈ। ਅਜਿਹਾ ਅਮਰਨਾਥ ਯਾਤਰਾ ਕਰਕੇ ਕੀਤਾ ਗਿਆ ਹੈ ਇਮਤਿਆਜ਼ ਬਾਨੀ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜੰਮੂ ਤੋਂ ਸ਼੍ਰੀਨਗਰ ਜਾਂਦੇ ਸਮੇਂ ਸਾਰੇ ਨਾਗਰਿਕ ਅਧਿਕਾਰ ਅਮਰਨਾਥ ਯਾਤਰੀਆਂ ਦੇ ਅਧੀਨ ਹਨ। ਮੈਨੂੰ ਆਪਣੇ ਪਿਤਾ ਦੀ ਲਾਸ਼ ਨੂੰ ਲਿਜਾਣ ਨਹੀਂ ਦਿੱਤਾ ਗਿਆ।

Image result for jammu and kashmir amarnath yatra

ਦੂਜੇ ਪਾਸੇ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਐਂਬੂਲੈਂਸ ਨੂੰ ਰੋਕਿਆ ਗਿਆ ਸੀ ਕਿਉਂਕਿ ਉਸ ਨੇ ਕਾਫਲੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਿਸ ਕਾਰਨ ਕਾਫਲੇ ਦੇ ਕਮਾਂਡਰ ਵਲੋਂ ਐਂਬੂਲੈਂਸ ਨੂੰ ਅੱਗੇ ਜਾਣ ਇਜਾਜ਼ਤ ਨਹੀਂ ਦਿੱਤੀ ਗਈ।ਨਾਲ ਹੀ ਸੁਰੱਖਿਆ ਅਧਿਕਾਰੀ ਚਲਦੇ ਸਮੇਂ ਕਾਫਲੇ ਦੇ ਫੈਕਟ ਚੈੱਕ ਨਹੀਂ ਕਰ ਸਕਦਾ ਹੈ, ਇਸ ਲਈ ਵਾਹਨ ਨੂੰ ਓਵਰਟੇਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਧਿਕਾਰੀ ਦੇ ਤੱਥਾਂ ਨੂੰ ਜਾਣਨ ਤੋਂ ਬਾਅਦ ਐਂਬੂਲੈਸ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਦੱਸਣਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ 15 ਅਗਸਤ ਨੂੰ ਸੰਪੰਨ ਹੋਵੇਗੀ। ਇਸ ਯਾਤਰਾ ਲਈ ਹੁਣ ਤਕ 2 ਲੱਖ ਤੋਂ ਵਧੇਰੇ ਸ਼ਰਧਾਲੂ ਯਾਤਰਾ ਕਰ ਚੁੱਕੇ ਹਨ।


Tanu

Content Editor

Related News