ਕਸ਼ਮੀਰ ’ਚ ਸੁਰੱਖਿਆ ਫੋਰਸਾਂ ਦੀ ਮੋਟਰ-ਗੱਡੀ ’ਤੇ ਸੁੱਟਿਆ ਦੇਸੀ ਬੰਬ

Monday, Sep 17, 2018 - 09:15 AM (IST)

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿਚ ਐਤਵਾਰ ਤੜਕੇ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ ਦੀ ਇਕ ਮੋਟਰ-ਗੱਡੀ ਨੂੰ ਨਿਸ਼ਾਨਾ ਬਣਾ ਕੇ ਦੇਸੀ ਬੰਬ ਸੁੱਟਿਆ, ਨਾਲ ਹੀ ਫਾਇਰਿੰਗ ਵੀ ਕੀਤੀ। ਸਰਕਾਰੀ ਸੂਤਰਾਂ ਮੁਤਾਬਕ ਸੁਰੱਖਿਆ ਫੋਰਸਾਂ ਦੀ ਇਕ ਮੋਟਰ-ਗੱਡੀ ਜਦੋਂ ਸ਼ੋਪੀਆਂ ਇਲਾਕੇ ਤੋਂ ਲੰਘ ਰਹੀ ਸੀ ਤਾਂ ਅੱਤਵਾਦੀਆਂ ਨੇ ਉਕਤ ਦੇਸੀ ਬੰਬ ਸੁੱਟਿਆ। ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ।


Related News