ਜੰਮੂ-ਕਸ਼ਮੀਰ ਦੇ 3 ਨੇਤਾ ਹਿਰਾਸਤ ’ਚੋਂ ਰਿਹਾਅ

Saturday, Sep 21, 2019 - 01:52 AM (IST)

ਜੰਮੂ-ਕਸ਼ਮੀਰ ਦੇ 3 ਨੇਤਾ ਹਿਰਾਸਤ ’ਚੋਂ ਰਿਹਾਅ

ਸ਼੍ਰੀਨਗਰ – ਜੰਮੂ-ਕਸਮੀਰ ਦਾ ਵਿਸ਼ੇਸ਼ ਦਰਜਾ 5 ਅਗਸਤ ਨੂੰ ਖਤਮ ਕੀਤੇ ਜਾਣ ਤੋਂ ਬਾਅਦ ਹਿਰਾਸਤ ਵਿਚ ਲਏ ਗਏ ਸਾਬਕਾ ਪੀ. ਡੀ. ਪੀ. ਆਗੂ ਇਮਰਾਨ ਅੰਸਾਰੀ , ਖੁਰਸ਼ੀਦ ਆਲਮ ਅਤੇ ਨੈਕਾ ਦੇ ਸਈਅਦ ਅਖੂਨ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਆਗੂਆਂ ਨੂੰ ਸੂਬੇ ਦੇ ਹੋਰ ਸਿਆਸੀ ਬੰਦੀਆਂ ਦੇ ਨਾਲ ਸੈਂਟਰਲ ਜੇਲ ਵਿਚ ਰੱਖਿਆ ਹੋਇਆ ਸੀ। ਅਖੂਨ ਨੂੰ ਸਿਹਤ ਦੇ ਆਧਾਰ ’ਤੇ ਛੱਡਿਆ ਗਿਆ, ਜਦਕਿ ਆਲਮ ਨੂੰ ਹਾਲ ਹੀ ਵਿਚ ਉਨ੍ਹਾਂ ਦੇ ਭਰਾ ਦੇ ਦਿਹਾਂਤ ਕਾਰਣ ਆਰਜ਼ੀ ਤੌਰ ’ਤੇ ਰਿਹਾਅ ਕੀਤਾ ਗਿਆ।

ਓਧਰ ਹਿਰਾਸਤ ਵਿਚ ਰੱਖੇ ਗਏ ਹੁਰੀਅਤ ਕਾਨਫਰੰਸ ਦੇ ਨਰਮ ਖਿਆਲੀ ਧੜੇ ਦੇ ਆਗੂ ਮੀਰਵਾਇਜ਼ ਉਮਰ ਫਾਰੂਕ ਦੇ 6 ਹੋਰ ਲੋਕਾਂ ਨੇ ਆਪਣੀ ਰਿਹਾਈ ਯਕੀਨੀ ਕਰਵਾਉਣ ਲਈ ਬਾਂਡ ’ਤੇ ਦਸਤਖਤ ਕੀਤੇ ਹਨ। ਫਿਲਹਾਲ ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਲੋਨ, ਪੀ. ਡੀ. ਪੀ. ਯੂਥ ਵਿੰਗ ਦੇ ਆਗੂ ਵਾਹੀਦ ਪਾਰਾ ਅਤੇ ਨੌਕਰਸ਼ਾਹ ਤੋਂ ਸਿਆਸੀ ਆਗੂ ਬਣੇ ਸ਼ਾਹ ਫੈਸਲ ਨੇ ਬਾਂਡ ’ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਹੈ।


author

Inder Prajapati

Content Editor

Related News