ਜੰਮੂ ਕਸ਼ਮੀਰ : ਇਸ ਇਲਾਕੇ ਵਿਚ ਦਿਖੇ 2 ਸ਼ੱਕੀ, ਦਹਿਸ਼ਤ ''ਚ ਲੋਕ

Wednesday, Jul 31, 2024 - 12:24 AM (IST)

ਜੰਮੂ ਕਸ਼ਮੀਰ : ਇਸ ਇਲਾਕੇ ਵਿਚ ਦਿਖੇ 2 ਸ਼ੱਕੀ, ਦਹਿਸ਼ਤ ''ਚ ਲੋਕ

ਜੰਮੂ ਕਸ਼ਮੀਰ : ਪੰਜਾਬ ਦੇ ਪਠਾਨਕੋਰਟ ਤੋਂ ਬਾਅਦ ਹੁਣ ਜੰਮੂ ਕਸ਼ਮੀਰ ਵਿਚ ਸ਼ੱਕੀ ਵਿਅਕਤੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਖਬਰ ਅਨੁਸਾਰ ਜੰਮੂ ਕਸ਼ਮੀਰ ਦੇ ਪਿੰਡ ਕੀੜਿਆ ਗੰਡਿਆਲ ਵਿਚ 2 ਸ਼ੱਕੀ ਵਿਅਕਤੀ ਨਜ਼ਰ ਆਏ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਸ਼ੱਕੀ ਵਿਅਕਤੀਆਂ ਨੂੰ ਮੋਟਰਸਾਈਕਲ 'ਤੇ ਦੇਖਿਆ ਗਿਆ ਹੈ, ਜੋ ਕਿ ਸੀਸੀਟੀਵੀ ਵਿਚ ਕੈਦ ਹੋ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦਾਂ ਨੇ ਦੱਸਿਆ ਕਿ ਕੱਲ੍ਹ ਸ਼ਾਮ ਤਕਰੀਬਨ ਛੇ ਵਜੇ ਦੇ ਤਕਰੀਬਨ 2 ਸ਼ੱਕੀ ਵਿਅਕਤੀਆਂ ਨੂੰ ਮੋਟਰਸਾਈਕਲ 'ਤੇ ਦੇਖਿਆ ਗਿਆ ਹੈ, ਜਿਨ੍ਹਾਂ ਦੇ ਕੋਲ ਇਕ ਵੱਡਾ ਬੈਗ ਵੀ ਸੀ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਇਲਾਕੇ ਵਿਚ ਪਹਿਲਾਂ ਕਦੇ ਵੀ ਨਹੀਂ ਦੇਖਿਆ ਗਿਆ ਹੈ। ਇਨ੍ਹਾਂ ਨੇ ਖਾਕੀ ਰੰਗ ਦੇ ਕੱਪੜੇ ਪਾਏ ਹੋਏ ਸਨ ਤੇ ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਲੰਬੀ ਦਾੜੀ ਤੇ ਦੂਜੇ ਨੇ ਚੈੱਕ ਟੋਪੀ ਪਾਈ ਹੋਈ ਸੀ। ਲੋਕਾਂ ਵੱਲੋਂ ਦੱਸੀ ਜਾਣਕਾਰੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਅਜੇ ਤਕ ਪੁਲਸ ਦੇ ਹੱਥ ਕੁਝ ਨਹੀਂ ਲੱਗਿਆ ਹੈ।


author

Baljit Singh

Content Editor

Related News