ਜੰਮੂ ਕਸ਼ਮੀਰ : ਮਹਿਬੂਬਾ ਅਤੇ ਉਮਰ ਅਬਦੁੱਲਾ ''ਤੇ ਵੀ ਲੱਗਾ PSA, ਦੋਵੇਂ ਨੇਤਾ ਨਜ਼ਰਬੰਦ
Thursday, Feb 06, 2020 - 09:24 PM (IST)

ਨਵੀਂ ਦਿੱਲੀ — ਜੰਮੂ ਕਸ਼ਮੀਰ ਦੇ ਦੋ ਸਾਬਕਾ ਮੁੱਖ ਮੰਤਰੀ 'ਤੇ ਕੇਂਦਰ ਸਰਕਾਰ ਨੇ ਪੀ.ਐੱਸ.ਏ. ਲਗਾ ਦਿੱਤਾ ਹੈ। ਸਰਕਾਰ ਨੇ ਪੀ.ਡੀ.ਪੀ. ਨੇਤਾ ਮਹਿਬੂਬਾ ਮੁਫਤੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ 'ਤੇ ਪੀ.ਐੱਸ.ਏ. ਲਗਾ ਦਿੱਤਾ ਹੈ। ਦੋਵੇਂ 5 ਅਗਸਤ 2019 ਤੋਂ ਨਜ਼ਰਬੰਦ ਹਨ। ਧਾਰਾ-370 ਹਟਣ ਤੋਂ ਬਾਅਦ ਦੋਵੇਂ ਨੇਤਾ ਨਜ਼ਰਬੰਦ ਹਨ। ਇਸ ਤੋਂ ਪਹਿਲਾਂ ਕੇਂਦਰ ਨੇ ਨੈਸ਼ਨਲ ਕਾਨਫਰੰਸ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ 'ਤੇ ਵੀ ਪੀ.ਐੱਸ.ਏ. ਲਗਾ ਰੱਖਿਆ ਹੈ।