ਜੰਮੂ-ਕਸ਼ਮੀਰ: ਕੱਲ ਤੋਂ ਪ੍ਰਾਈਵੇਟ ਬੱਸਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਵੱਧ ਸਕਦੀਆਂ ਹਨ ਮੁਸ਼ਕਲਾਂ
Tuesday, Feb 23, 2021 - 07:37 PM (IST)
ਸ਼੍ਰੀਨਗਰ - ਯੂਨੀਅਨ ਨੇ ਸਰਕਾਰ ਤੋਂ ਕੋਰੋਨਾ ਕਾਲ ਦੌਰਾਨ ਵਸੂਲੇ ਜਾਣ ਵਾਲੇ ਪੈਸੇਂਜਰ ਟੈਕਸ ਅਤੇ ਟੋਕਨ ਟੈਕਸ ਨੂੰ ਵੀ ਮੁਆਫ ਕਰਨ ਦੀ ਮੰਗ ਕੀਤੀ ਹੈ। ਉਥੇ ਹੀ ਉਨ੍ਹਾਂ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਕਿਰਾਏ ਵਿੱਚ ਵਾਧਾ ਦਾ ਫੈਸਲਾ ਨਹੀਂ ਕਰੇਗੀ, ਉਦੋਂ ਤੱਕ ਵਾਪਰਕ ਵਾਹਨਾਂ ਦੇ ਪਹੀਏ ਜਾਮ ਰਹਿਣਗੇ।
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਟਰਾਂਸਪੋਰਟਰਾਂ ਨੇ 24 ਫਰਵਰੀ ਤੋਂ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਹੈ। ਬੈਠਕ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਸਾਰੇ ਟਰਾਂਸਪੋਰਟ ਵਾਹਨ ਬੁੱਧਵਾਰ ਤੋਂ ਨਹੀਂ ਚੱਲਣਗੇ, ਜਦੋਂ ਤੱਕ ਟਰਾਂਸਪੋਰਟਰਾਂ ਦੀਆਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾਂਦਾ ਹੈ। ਐਸੋਸੀਏਸ਼ਨ ਦੇ ਲੋਕਾਂ ਦਾ ਕਹਿਣਾ ਹੈ ਕਿ ਲਾਕਡਾਊਨ ਮਿਆਦ ਦੌਰਾਨ ਯਾਤਰੀ ਕਿਰਾਇਆ ਅਤੇ ਟੋਕਨ/ਯਾਤਰੀ ਟੈਕਸ ਮੁਆਫ ਕਰਨ ਦੀ ਮੰਗ ਕੀਤੀ ਹੈ ਪਰ ਸਰਕਾਰ ਇਸ 'ਤੇ ਵਿਚਾਰ ਨਹੀਂ ਕਰ ਰਹੀ ਹੈ ਅਤੇ ਟਰਾਂਸਪੋਰਟਰਾਂ ਨੂੰ ਅੰਦੋਲਨ ਲਈ ਮਜ਼ਬੂਰ ਕਰ ਰਹੀ ਹੈ।
ਆਲ ਜੇ ਐਂਡ ਕੇ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਮੈਬਰਾਂ ਨੇ ਰਾਜ ਸਰਕਾਰ 'ਤੇ ਰਵੱਈਏ ਤੋਂ ਨਾਰਾਜ਼ ਹੋ ਕੇ ਇਸ ਕਦਮ ਨੂੰ ਚੁੱਕਣ ਨੂੰ ਮਜਬੂਰ ਕੀਤਾ ਹੈ। ਸੰਗਠਨ ਦੇ ਲੋਕਾਂ ਦਾ ਕਹਿਣਾ ਹੈ ਕਿ ਅਣਮਿੱਥੇ ਸਮੇਂ ਲਈ ਕਸ਼ਮੀਰ ਵਿੱਚ ਲਖਨਪੁਰ (ਪੰਜਾਬ ਦੀ ਸੀਮਾ) ਤੋਂ ਉੜੀ ਤੱਕ ਸੜਕ ਤੋਂ ਵਾਹਨਾਂ ਨੂੰ ਦੂਰ ਰੱਖਿਆ ਜਾਵੇਗਾ। ਆਮ ਜਨਤਾ ਨੂੰ ਹੋਣ ਵਾਲੀ ਮੁਸ਼ਕਲ ਲਈ ਸਰਕਾਰ ਜ਼ਿੰਮੇਦਾਰ ਹੋਵੇਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।