ਜੰਮੂ-ਕਸ਼ਮੀਰ ’ਚ ਦੋ ਜੇਲ੍ਹਾਂ ’ਚੋਂ ਮਿਲੇ 92 ਕੈਦੀ ਕੋਰੋਨਾ ਪਾਜ਼ੇਟਿਵ

Monday, May 17, 2021 - 05:40 PM (IST)

ਜੰਮੂ-ਕਸ਼ਮੀਰ ’ਚ ਦੋ ਜੇਲ੍ਹਾਂ ’ਚੋਂ ਮਿਲੇ 92 ਕੈਦੀ ਕੋਰੋਨਾ ਪਾਜ਼ੇਟਿਵ

ਜੰਮੂ (ਭਾਸ਼ਾ)— ਜੰਮੂ-ਕਸ਼ਮੀਰ ਦੀਆਂ ਦੋ ਜੇਲ੍ਹਾਂ ’ਚ 92 ਕੈਦੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਹਨ। ਅਧਿਕਾਰੀਆਂ ਨੇ ਸੋਮਵਾਰ ਯਾਨੀ ਕਿ ਅੱਜ ਦੱਸਿਆ ਕਿ ਕੈਦੀਆਂ ਨੂੰ ਵੱਖਰੀ ਕੋਠੜੀ ਵਿਚ ਇਕਾਂਤਵਾਸ ਰੱਖਿਆ ਗਿਆ ਹੈ। ਊਧਮਪੁਰ ਅਤੇ ਕੁਪਵਾੜਾ ਜ਼ਿਲ੍ਹੇ ਦੀਆਂ ਜੇਲ੍ਹਾਂ ’ਚ ਕੀਤੀ ਗਈ ‘ਰੈਪਿਡ ਐਂਟੀਜਨ’ ਜਾਂਚ ਤੋਂ ਬਾਅਦ ਹੁਣ ਇੱਥੇ ਕੁੱਲ 115 ਕੈਦੀ ਕੋਰੋਨਾ ਤੋਂ ਪੀੜਤ ਹਨ। ਇਨ੍ਹਾਂ ਜੇਲ੍ਹਾਂ ਵਿਚ 4570 ਤੋਂ ਵੱਧ ਕੈਦੀ ਬੰਦ ਹਨ। 

ਮੁੱਖ ਵੱਖਵਾਦੀ ਨੇਤਾ ਅਤੇ ਤਹਿਰੀਕ-ਏ-ਹੁਰੀਅਤ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਸਹਿਰਾਈ ਦੀ ਕੋਰੋਨਾ ਨਾਲ 5 ਮਈ ਨੂੰ ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ ਸੀ, ਜੋ ਊਧਮਪੁਰ ਜ਼ਿਲ੍ਹਾ ਜੇਲ੍ਹ ਵਿਚ ਬੰਦ ਸੀ। ਇਸ ਦੇ ਕਰੀਬ ਦੋ ਹਫ਼ਤਿਆਂ ਮਗਰੋਂ ਹੀ ਜੇਲ੍ਹਾਂ ਵਿਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਊਧਮਪੁਰ ਜੇਲ੍ਹ ’ਚ ਸਭ ਤੋਂ ਵੱਧ 72 ਕੈਦੀ ਕੋਰੋਨਾ ਵਾਇਰਸ ਤੋਂ ਪੀੜਤ ਹਨ। ਕੁਪਵਾੜਾ ਜ਼ਿਲ੍ਹਾ ਜੇਲ੍ਹ ਦੇ 279 ਕੈਦੀਆਂ ’ਚੋਂ 20 ਕੈਦੀ ਪਾਜ਼ੇਟਿਵ ਪਾਏ ਗਏ ਹਨ।


author

Tanu

Content Editor

Related News