ਹੱਦਬੰਦੀ ਪਿੱਛੋਂ ਜੰਮੂ-ਕਸ਼ਮੀਰ ’ਚ ਵਧਣਗੀਆਂ ਵਿਧਾਨ ਸਭਾ ਦੀਆਂ 7 ਸੀਟਾਂ

Saturday, Jul 10, 2021 - 04:33 AM (IST)

ਹੱਦਬੰਦੀ ਪਿੱਛੋਂ ਜੰਮੂ-ਕਸ਼ਮੀਰ ’ਚ ਵਧਣਗੀਆਂ ਵਿਧਾਨ ਸਭਾ ਦੀਆਂ 7 ਸੀਟਾਂ

ਜੰਮੂ (ਉਦੇ)- ਜੰਮੂ-ਕਸ਼ਮੀਰ ਦੇ 4 ਦਿਨਾਂ ਦੌਰੇ ’ਤੇ ਆਏ ਹੱਦਬੰਦੀ ਕਮਿਸ਼ਨ ਨੇ ਜੰਮੂ ’ਚ ਵੱਖ-ਵੱਖ ਸਿਆਸੀ ਅਤੇ ਸਮਾਜਿਕ ਸੰਗਠਨਾਂ ਨਾਲ ਮੁਲਾਕਾਤ ਪਿੱਛੋਂ ਸ਼ੁੱਕਰਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਖਰੀ ਮਰਦਮਸ਼ੁਮਾਰੀ ਦੇ ਆਧਾਰ ’ਤੇ ਹੱਦਬੰਦੀ ਕਰਵਾਈ ਜਾਏਗੀ। ਮੁੱਖ ਜੋਨ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਜੰਮੂ-ਕਸ਼ਮੀਰ ’ਚ 1995 ਤੋਂ ਹੱਦਬੰਦੀ ਨਹੀਂ ਹੋਈ ਹੈ। ਨਵੀਂ ਹੱਦਬੰਦੀ ਅਧੀਨ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਦੀਆਂ 7 ਸੀਟਾਂ ਨੂੰ ਵਧਾਇਆ ਜਾਏਗਾ ਅਤੇ ਇਹ ਹੱਦਬੰਦੀ 2011 ਦੀ ਮਰਦਮਸ਼ੁਮਾਰੀ ਮੁਤਾਬਕ ਹੋਵੇਗੀ।

ਇਹ ਵੀ ਪੜ੍ਹੋ- 17 ਸਾਲਾ ਨੀਤੀਸ਼ ਕੁਮਾਰ ਦੇ ਮੁੰਹ 'ਚ ਹਨ 82 ਦੰਦ, IGIMS ਦੇ ਡਾਕਟਰਾਂ ਨੇ ਕੀਤਾ ਸਫਲ ਆਪਰੇਸ਼ਨ

ਜੰਮੂ ’ਚ ਕਈ ਸਿਆਸੀ ਪਾਰਟੀਆਂ ਅਤੇ ਸਮਾਜਿਕ ਸੰਗਠਨਾਂ ਨੇ 2021 ਦੀ ਮਰਦਮਸ਼ੁਮਾਰੀ ’ਤੇ ਹੱਦਬੰਦੀ ਕਰਵਾਏ ਜਾਣ ਦੀ ਮੰਗ ਕੀਤੀ ਸੀ। ਜੰਮੂ ਦੇ ਰੈਡੀਸਨ ਬਲਿਊ ਵਿਖੇ ਹੱਦਬੰਦੀ ਕਮਿਸ਼ਨ ਦੇ ਮੁਖੀ ਰੰਜਨ ਪ੍ਰਕਾਸ਼ ਦੇਸਾਈ, ਜੰਮੂ-ਕਸ਼ਮੀਰ ਦੇ ਚੋਣ ਕਮਿਸ਼ਨਰ ਅਤੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੱਦਬੰਦੀ ਕਮਿਸ਼ਨ ਨੇ ਦੌਰੇ ਨੂੰ ਪੂਰਾ ਕਰ ਕੇ ਲੋਕਾਂ ਦੇ ਸੁਝਾਅ ਲਏ ਹਨ। ਯਤਨ ਕੀਤਾ ਜਾਏਗਾ ਕਿ ਹੱਦਬੰਦੀ ਨੂੰ ਲੈ ਕੇ ਇਤਰਾਜ਼ਾਂ ਦੀ ਕੋਈ ਗੁੰਜਾਇਸ਼ ਨਾ ਰਹੇ।

ਇਹ ਵੀ ਪੜ੍ਹੋ- ਕੋਵਿਡ ਮਰੀਜ਼ਾਂ ਦੀ ਇੰਮਿਉਨਿਟੀ ਵਧਾ ਸਕਦੈ ਕੜਕਨਾਥ ਕੁੱਕੜ, ਰਿਸਰਚ ਸੈਂਟਰ ਨੇ ਲਿਖੀ ICMR ਨੂੰ ਚਿੱਠੀ

ਦੱਸਣਯੋਗ ਹੈ ਕਿ ਲੱਦਾਖ ਤੋਂ ਵੱਖ ਯੂ.ਟੀ. ਬਣਨ ਨਾਲ ਵਿਧਾਨ ਸਭਾ ਦੀਆਂ 4 ਸੀਟਾਂ ਵੱਖ ਹੋ ਚੁੱਕੀਆਂ ਹਨ। ਪਹਿਲਾਂ 87 ਸੀਟਾਂ ਸਨ। ਕਮਿਸ਼ਨ ਨੇ ਕਿਹਾ ਕਿ ਹੱਦਬੰਦੀ ਕਰਨਾ ਇਕ ਗੁੰਝਲਦਾਰ ਪ੍ਰਕਿਰਿਆ ਹੈ। ਸਿਰਫ ਅੰਕੜਿਆਂ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਸਮਾਜ ਦੀਆਂ ਉਮੀਦਾਂ ਨੂੰ ਧਿਆਨ ’ਚ ਰੱਖਿਆ ਜਾਏਗਾ। ਕਮਿਸ਼ਨ ਵਿਧਾਨ ਸਭਾ ਦੇ ਨਵੇਂ ਖੇਤਰਾਂ ’ਚ ਜਨਜਾਤੀ, ਅਨੁਸੂਚਿਤ ਜਨਜਾਤੀ ਅਤੇ ਪਿਛੜੇ ਵਰਗਾਂ ਲਈ ਕੁਝ ਸੀਟਾਂ ਨੂੰ ਰਾਖਵਾਂ ਰੱਖ ਸਕਦਾ ਹੈ। ਰੰਜਨਾ ਪ੍ਰਕਾਸ਼ ਦੇਸਾਈ ਨੇ ਕਿਹਾ ਕਿ ਜਿਨ੍ਹਾਂ ਸਿਆਸੀ ਪਾਰਟੀਆਂ ਨੇ ਇਸ ਵਾਰ ਹੱਦਬੰਦੀ ਕਮਿਸ਼ਨ ਤੋਂ ਦੂਰੀ ਬਣਾ ਕੇ ਰੱਖੀ, ਉਮੀਦ ਹੈ ਕਿ ਭਵਿੱਖ ’ਚ ਉਹ ਜ਼ਰੂਰ ਮਿਲਣਗੀਆਂ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News