ਵਾਇਰਲ ਵੀਡੀਓ : ਹੱਥਾਂ ''ਚ ਇੱਟ-ਪੱਥ ਕਿਉਂ ਸਨ? ਜਾਮੀਆ ਦੇ ਵਿਦਿਆਰਥੀਆਂ ਦੀ ਇਹ ਦਲੀਲ

02/18/2020 11:17:40 AM

ਨਵੀਂ ਦਿੱਲੀ— ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ 15 ਦਸੰਬਰ ਦੀ ਘਟਨਾ ਦੇ ਦਾਅਵਾ ਵਾਲੇ ਤਿੰਨ ਨਵੇਂ ਵੀਡੀਓ ਸੋਮਵਾਰ ਸਵੇਰੇ ਜਾਰੀ ਹੋਏ। ਇਸ 'ਚ ਵਿਦਿਆਰਥੀਆਂ ਨੂੰ ਕੁੱਟਦੀ ਪੁਲਸ ਨੂੰ ਦੇਖਿਆ ਜਾ ਰਿਹਾ ਹੈ ਤਾਂ ਲਾਇਬਰੇਰੀ 'ਚ ਦਾਖਲ ਹੁੰਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਵੀ ਦਿੱਸ ਰਹੇ ਹਨ। ਪ੍ਰਦਰਸ਼ਨਕਾਰੀਆਂ ਦੇ ਲਾਇਬਰੇਰੀ 'ਚ ਦਾਖਲ ਹੋਣ ਦਾਅਵਾ ਕਰਨ ਵਾਲੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕਾਂ ਦੇ ਹੱਥ 'ਚ ਪੱਥਰ ਵੀ ਹਨ।

ਆਤਮਰੱਖਿਆ ਲਈ ਚੁੱਕੇ ਸਨ ਪੱਥਰ
ਸਟੂਡੈਂਟ ਗਰੁੱਪ ਜਾਮੀਆ ਕੋ-ਆਰਡੀਨੇਸ਼ਨ ਕਮੇਟੀ (ਜੇ.ਸੀ.ਸੀ.) ਦਾ ਦੋਸ਼ ਹੈ ਕਿ ਇਹ ਸਾਰੇ ਵੀਡੀਓ ਫਰਜ਼ੀ ਹਨ, ਜਿਨ੍ਹਾਂ ਨੂੰ ਦਿੱਲੀ ਪੁਲਸ ਆਪਣੀਆਂ ਕਰਤੂਤਾਂ 'ਤੇ ਪਰਦਾ ਪਾਉਣ ਦੇ ਮਕਸਦ ਨਾਲ ਲੀਕ ਕਰ ਰਹੀ ਹੈ। ਕਈ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਜੇਕਰ ਕੁਝ ਵਿਦਿਆਰਥੀਆਂ ਨੇ ਆਪਣੇ ਹੱਥਾਂ 'ਚ ਪੱਥਰ ਚੁੱਕੇ ਵੀ ਹੋਣਗੇ ਤਾਂ ਪੁਲਸ ਤੋਂ ਆਤਮਰੱਖਿਆ ਲਈ। ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਕੋਲ 15 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਹੋਏ ਪ੍ਰਦਰਸ਼ਨ ਨਾਲ ਜੁੜਿਆ ਕੋਈ ਵੀਡੀਓ ਨਹੀਂ ਹੈ। ਜੇ.ਸੀ.ਸੀ. ਮੈਂਬਰ ਸਫੂਰਾ ਜਰਗਰ ਨੇ ਕਿਹਾ,''ਜਿਸ ਤਰ੍ਹਾਂ ਨਾਲ ਇਹ ਵੀਡੀਓਜ਼ ਲੀਕ ਕੀਤੇ ਜਾ ਰਹੇ ਹਨ, ਅਜਿਹਾ ਲੱਗ ਰਿਹਾ ਹੈ ਕਿ ਜਾਮੀਆ ਦੇ ਵਿਦਿਆਰਥੀਆਂ ਨੂੰ ਦੋਸ਼ੀ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।''

ਵੀਡੀਓ ਦੀ ਸੱਚਾਈ 'ਤੇ ਵੀ ਸ਼ੱਕ
ਉੱਥੇ ਹੀ ਇਨ੍ਹਾਂ ਵੀਡੀਓਜ਼ ਤੋਂ ਦੂਰੀ ਬਣਾਉਣ  ਵਾਲੇ ਯੂਨੀਵਰਸਿਟੀ ਪ੍ਰਸ਼ਾਸਨ ਸੋਮਵਾਰ ਨੂੰ ਦੁਪਹਿਰ 1 ਵਜੇ ਸਾਹਮਣੇ ਆਇਆ ਅਤੇ ਫਿਰ ਤੋਂ ਕਿਹਾ ਕਿ ਉਸ ਨੇ ਵੀਡੀਓ ਲੀਕ ਨਹੀਂ ਕੀਤੇ। ਜਾਮੀਆ ਦੇ ਪ੍ਰਾਕਟਰ ਵਸੀਮ ਅਹਿਮਦ ਖਾਨ ਨੇ ਕਿਹਾ,''ਅਸੀਂ ਇਹ ਯਕੀਨੀ ਤੌਰ 'ਤੇ ਨਹੀਂ ਕਹਿ ਸਕਦੇ ਹਾਂ ਕਿ ਵੀਡੀਓਜ਼ ਕਿਸ ਨੇ ਲੀਕ ਕੀਤੇ। ਇਸ ਦਾ ਪਤਾ ਲਗਾਉਣਾ ਪੁਲਸ ਦਾ ਕੰਮ ਹੈ।'' ਪ੍ਰਾਕਟਰ ਨੇ ਵੀਡੀਓ ਦੀ ਸੱਚਾਈ 'ਤੇ ਵੀ ਸ਼ੱਕ ਜਤਾਇਆ ਅਤੇ ਇਨ੍ਹਾਂ ਦੀ ਜਾਂਚ ਦੀ ਜ਼ਰੂਰਤ ਦੱਸੀ।

ਹੱਥਾਂ 'ਚ ਪੱਥਰ ਨਹੀਂ ਪਰਸ ਹਨ
ਹਾਲਾਂਕਿ ਐਤਵਾਰ ਨੂੰ ਜਾਰੀ ਹੋਏ ਇਕ ਵੀਡੀਓ 'ਚ ਦੱਸਿਆ ਜਾ ਰਿਹਾ ਹੈ ਕਿ ਸਟੂਡੈਂਟ ਦੇ ਹੱਥਾਂ 'ਚ ਪੱਥਰ ਹਨ। ਹਾਲਾਂਕਿ ਜੇ.ਸੀ.ਸੀ. ਦਾ ਕਹਿਣਾ ਹੈ ਕਿ ਗੌਰ ਨਾਲ ਦੇਖੋ ਤਾਂ ਨਜ਼ਰ ਆਏਗਾ ਕਿ ਇਹ ਪੱਥਰ ਨਹੀਂ ਪਰਸ ਹਨ, ਜੋ ਵਿਚੋਂ ਖੁੱਲ੍ਹਾ ਵੀ ਹੈ। ਲਾਇਬਰੇਰੀ 'ਚ ਬੈਠਦੇ ਸਮੇਂ ਹਮੇਸ਼ਾ ਸਟੂਡੈਂਟ ਵਾਲਿਟ (ਪਰਸ) ਬਾਹਰ ਕੱਢ ਲੈਂਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀਡੀਓ 'ਤੇ ਸਵਾਲ ਕੀਤੇ ਜਾ ਰਹੇ ਹਨ ਕਿ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਮੂੰਹ 'ਤੇ ਰੂਮਾਲ ਕਿਉਂ ਬੰਨ੍ਹਿਆ ਹੈ? ਇਸ ਦੇ ਜਵਾਬ 'ਚ ਸਟੂਡੈਂਟਸ ਦਾ ਕਹਿਣਾ ਹੈ ਕਿ ਪੁਲਸ 'ਚ ਕਈ ਰਾਊਂਡ ਟੀਅਰ ਗੈਸ ਫਾਇਰ ਕੀਤੀ ਸੀ, ਜਿਸ ਨਾਲ ਪੂਰੇ ਇਲਾਕੇ 'ਚ ਧੂੰਆਂ ਫੈਲ ਗਿਆ ਸੀ। ਪੁਲਸ ਵਾਲਿਆਂ ਨੇ ਖੁਦ ਰੂਮਾਲ ਬੰਨ੍ਹੇ ਸਨ। ਵੀਡੀਓ 'ਚ ਵੀ ਦੇਖਿਆ ਜਾ ਸਕਦਾ ਹੈ। ਜਾਂਚ ਪੁਲਸ ਕਰਵਾ ਸਕਦੀ ਹੈ।

ਪੁਲਸ ਵਾਲੇ ਕੈਮਰੇ ਤੋੜਦੇ ਦਿਖਾਈ ਦਿੱਤੇ
ਦੱਸਣਯੋਗ ਹੈ ਕਿ ਸੋਮਵਾਰ ਨੂੰ ਜਾਰੀ ਵੀਡੀਓਜ਼ 'ਚ ਪੁਲਸ ਵਾਲਿਆਂ ਨੂੰ ਗਰਾਊਂਡ ਫਲੋਰ 'ਤੇ ਲਾਇਬਰੇਰੀ ਦੇ ਦਰਵਾਜ਼ੇ ਤੋਂ ਦਾਖਲ ਹੁੰਦੇ ਦੇਖਿਆ ਜਾ ਸਕਦਾ ਹੈ। ਪੁਲਸ ਵਾਲਿਆਂ ਨੂੰ ਸੀ.ਸੀ.ਟੀ.ਵੀ. ਕੈਮਰੇ ਤੋੜਦੇ ਵੀ ਦਿਖਾਇਆ ਗਿਆ ਹੈ। ਉਸ ਦਿਨ 21 ਸਾਲਾ ਸਟੂਡੈਂਟ ਸ਼ਯਾਨ ਮੁਜੀਬ ਨੂੰ ਵੀ ਪੈਰਾਂ 'ਚ ਸੱਟ ਲੱਗੀ, ਜਿਸ ਦਾ ਹਾਲੇ ਤੱਕ ਇਲਾਜ ਚੱਲ ਰਿਹਾ ਹੈ। ਫਿਲਹਾਲ ਲਾਇਬਰੇਰੀ 'ਚ ਹੋਏ ਪੁਲਸ ਐਕਸ਼ਨ 'ਤੇ ਐੱਫ.ਆਈ.ਆਰ. ਦਰਜ ਕਰਵਾਉਣ ਲਈ ਜਾਮੀਆ ਪ੍ਰਸ਼ਾਸਨ ਕੋਰਟ ਗਿਆ ਹੈ। ਅਗਲੀ ਸੁਣਵਾਈ 17 ਮਾਰਚ ਨੂੰ ਹੈ। 22 ਜਨਵਰੀ ਨੂੰ ਕੋਰਟ ਨੇ ਪੁਲਸ ਤੋਂ ਐਕਸ਼ਨ ਟੇਕਨ (ਕਾਰਵਾਈ ਤਕਨੀਕ) ਰਿਪੋਰਟ ਜਮ੍ਹਾ ਕਰਨ ਲਈ ਕਿਹਾ ਸੀ।


DIsha

Content Editor

Related News