ਜੰਮੂ ਕਸ਼ਮੀਰ : ਅਨੰਤਨਾਗ ''ਚ ਜਮਾਤ-ਏ-ਇਸਲਾਮੀ ਦੀ 90 ਕਰੋੜ ਤੋਂ ਵੱਧ ਦੀ ਜਾਇਦਾਦ ਸੀਲ

Sunday, Nov 27, 2022 - 11:16 AM (IST)

ਜੰਮੂ ਕਸ਼ਮੀਰ : ਅਨੰਤਨਾਗ ''ਚ ਜਮਾਤ-ਏ-ਇਸਲਾਮੀ ਦੀ 90 ਕਰੋੜ ਤੋਂ ਵੱਧ ਦੀ ਜਾਇਦਾਦ ਸੀਲ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ (ਜੇ.ਈ.ਆਈ.) ਦੀ 90 ਕਰੋੜ ਰੁਪਏ ਤੋਂ ਵੱਧ ਦੀਆਂ ਕਈ ਜਾਇਦਾਦਾ ਨੂੰ ਸ਼ਨੀਵਾਰ ਸੀਲ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਦੇ ਆਦੇਸ਼ ਅਤੇ ਰਾਜ ਜਾਂਚ ਏਜੰਸੀ (ਐੱਸ.ਆਈ.ਏ) ਦੀ ਸਿਫ਼ਾਰਿਸ਼ 'ਤੇ ਇਨ੍ਹਾਂ ਜਾਇਦਾਦਾਂ ਨੂੰ ਸੀਲ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ,''ਪੂਰੇ ਜੰਮੂ ਕਸ਼ਮੀਰ 'ਚ ਐੱਸ.ਆਈ.ਏ. ਨੂੰ ਪਾਬੰਦੀਸ਼ੁਦਾ ਸੰਗਠਨ ਜਮਾਤ-ਏ-ਇਸਲਾਮੀ ਦੀ ਕਰੋੜਾਂ ਰੁਪਏ ਦੀ ਜਾਇਦਾਦ ਮਿਲੀ ਹੈ। ਅਨੰਤਨਾਗ 'ਚ ਐੱਸ.ਆਈ.ਏ. ਦੀ ਸਿਫ਼ਾਰਿਸ਼ ਦੇ ਆਧਾਰ 'ਤੇ ਅਨੰਤਨਾਗ ਦੇ ਜ਼ਿਲ੍ਹਾ ਅਧਿਕਾਰੀ ਵਲੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ 11 ਥਾਂਵਾਂ 'ਤੇ 90 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦਾਂ ਦੇ ਉਪਯੋਗ ਅਤੇ ਪ੍ਰਵੇਸ਼ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।''

ਅਧਿਕਾਰੀਆਂ ਅਨੁਸਾਰ ਸੀਲ ਕੀਤੀਆਂ ਗਈਆਂ ਜਾਇਦਾਦਾਂ 'ਚ ਰਿਹਾਇਸ਼ੀ ਕੰਪਲੈਕਸ, ਵਪਾਰਕ ਕੰਪਲੈਕਸ, ਬਾਗ਼ ਅਤੇ ਜ਼ਮੀਨ ਸ਼ਾਮਲ ਨ। ਇਹ ਨੋਟੀਫਾਈ ਹੋਓਣ ਵਾਲੀਆਂ ਜੇ.ਈ.ਆਈ. ਜਾਇਦਾਦਾਂ ਦਾ ਦੂਜਾ ਸੈੱਟ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਕਾਨੂੰਨ ਅਤੇ ਸਮਾਜ ਦੇ ਸ਼ਾਸਨ ਨੂੰ ਯਕੀਨੀ ਕਰਨ ਤੋਂ ਇਲਾਵਾ ਜੰਮੂ ਕਸ਼ਮੀਰ 'ਚ ਕਾਫ਼ੀ ਹੱਦ ਤੱਕ ਅੱਤਵਾਦ ਦੇ ਵਿੱਤ ਪੋਸ਼ਣ ਦੇ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰ ਦੇਵੇਗੀ। ਅਧਿਕਾਰੀਆਂ ਨੇ ਕਿਹਾ ਕਿ ਐੱਸ.ਆਈ.ਏ. ਨੇ ਜੰਮੂ ਕਸ਼ਮੀਰ 'ਚ ਜੇ.ਈ.ਆਈ. ਦੀਆਂ 188 ਜਾਇਦਾਦਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਅੱਗੇ ਦੀ ਕਾਰਵਾਈ ਦੌਰਾਨ ਸੂਚਿਤ ਕੀਤਾ ਜਾਵੇਗਾ।


author

DIsha

Content Editor

Related News