ਕਸ਼ਮੀਰ ''ਚ ਤਬਾਹੀ ਮਚਾਉਣ ਲਈ ਜੈਸ਼ ਨੇ ਬਣਾਈ ਯੋਜਨਾ

Tuesday, Mar 12, 2019 - 02:26 AM (IST)

ਕਸ਼ਮੀਰ ''ਚ ਤਬਾਹੀ ਮਚਾਉਣ ਲਈ ਜੈਸ਼ ਨੇ ਬਣਾਈ ਯੋਜਨਾ

ਨਵੀਂ ਦਿੱਲੀ, (ਇੰਟ.)– 14 ਫਰਵਰੀ ਨੂੰ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਪਿੱਛੋਂ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ। ਇਸ ਅਲਰਟ ਦਰਮਿਆਨ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੀ ਇਕ ਨਵੀਂ ਯੋਜਨਾ ਸਾਹਮਣੇ ਆਈ ਹੈ। ਖੁਫੀਆ ਸੂਤਰਾਂ ਦੀ ਮੰਨੀਏ ਤਾਂ ਜੈਸ਼ ਇਕ ਵਾਰ ਮੁੜ ਕਸ਼ਮੀਰ 'ਚ ਆਪਣੇ ਇਰਾਦਿਆਂ ਨੂੰ ਸਫਲ ਬਣਾਉਣ 'ਚ ਜੁਟਿਆ ਹੋਇਆ ਹੈ। ਜੈਸ਼ ਦੇ ਕਈ ਕਮਾਂਡਰ ਅੱਜਕਲ ਸਥਾਨਕ ਅੱਤਵਾਦੀਆਂ ਨੂੰ ਬੰਬ ਬਣਾਉਣ ਦੀ ਸਿਖਲਾਈ ਦੇ ਰਹੇ ਹਨ। ਖੁਫੀਆ ਸੂਤਰਾਂ ਮੁਤਾਬਿਕ ਬੰਬ ਬਣਾਉਣ ਲਈ ਜੈਸ਼ ਦੇ ਕਮਾਂਡਰ ਖੁਦ ਸਿਖਲਾਈ ਦੇ ਰਹੇ ਹਨ। ਇਨ੍ਹਾਂ 'ਚੋਂ 5-6 ਸਥਾਨਕ ਅੱਤਵਾਦੀ, ਜੋ ਬੰਬ ਅਸੈਂਬਲ ਕਰਨ ਦੀ ਸਿਖਲਾਈ ਲੈ ਰਹੇ ਹਨ, ਪਾਕਿਸਤਾਨੀ ਅੱਤਵਾਦੀ ਅਲੀਮੀਰ ਉਰਫ ਮੁੰਨਾ ਨੇ ਇਸ ਵਾਰ ਮੋਰਚਾ ਸੰਭਾਲਿਆ ਹੋਇਆਹੈ।
ਉਹ ਸਥਾਨਕ ਅੱਤਵਾਦੀਆਂ ਨੂੰ  ਵੱਖ-ਵੱਖ ਤਰ੍ਹਾਂ  ਦੀ ਸਿਖਲਾਈ ਦੇ ਰਿਹਾ ਹੈ। ਅੱਤਵਾਦੀਆਂ ਵਿਚਾਲੇ ਹੋਈ ਗੱਲਬਾਤ ਨੂੰ  ਇੰਟਰਸੈਪਟ ਕੀਤੇ ਜਾਣ ਪਿੱਛੋਂ ਅੱਤਵਾਦੀਆਂ ਦੀ ਨਵੀਂ ਯੋਜਨਾ ਦਾ ਖੁਲਾਸਾ ਹੋਇਆ ਹੈ। ਸੂਤਰਾਂ  ਦੀ ਮੰਨੀਏ ਤਾਂ ਪਾਕਿਸਤਾਨੀ ਮੂਲ ਦੇ ਉਕਤ ਅੱਤਵਾਦੀ ਨੇ ਪਾਕਿਸਤਾਨ ਦੇ ਬਾਲਾਕੋਟ ਕੈਂਪ ਵਿਖੇ ਹੀ ਸਿਖਲਾਈ ਲਈ ਸੀ।


author

KamalJeet Singh

Content Editor

Related News