ਜੈਸ਼ ਨਾਲ ਜੁੜਿਆ ਜੰਮੂ ਕਸ਼ਮੀਰ ਦਾ ਮੁਨੀਬ ਸੋਫ਼ੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ

02/05/2021 3:47:34 PM

ਨਵੀਂ ਦਿੱਲੀ- ਜੈਸ਼-ਏ-ਮੁਹੰਮਦ ਨਾਲ ਜੁੜੇ ਅਤੇ ਪਾਕਿਸਤਾਨ 'ਚ ਅੱਤਵਾਦੀਆਂ ਨਾਲ ਕੰਮ ਕਰ ਚੁੱਕਿਆ ਜੰਮੂ ਕਸ਼ਮੀਰ ਦਾ ਮੁਨੀਬ ਸੋਫੀ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜੰਮੂ ਕਸ਼ਮੀਰ ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮੁਨੀਬ ਸੋਫੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਤੋਂ ਕੁਲਗਾਮ ਪੁਲਸ ਦੀ ਇਕ ਟੀਮ ਨੇ ਗ੍ਰਿਫ਼ਤਾਰ ਕੀਤਾ ਹੈ। ਮੁਨੀਬ ਜੰਮੂ ਕਸ਼ਮੀਰ ਦੇ ਬਿਜਬੇਹਾੜਾ ਦਾ ਰਹਿਣ ਵਾਲਾ ਹੈ। 

PunjabKesariਜੰਮੂ ਕਸ਼ਮੀਰ ਪੁਲਸ ਨੇ ਦੱਸਿਆ ਕਿ ਸੋਫੀ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੈ ਅਤੇ ਉਹ ਪਾਕਿਸਤਾਨੀ ਅੱਤਵਾਦੀ ਵਲੀਦ ਭਾਈ ਲਈ ਕੰਮ ਕਰ ਚੁੱਕਿਆ ਹੈ। ਵਲੀਦ ਨੂੰ ਕੁਲਗਾਮ ਪੁਲਸ ਨੇ ਬੀਤੇ ਸਾਲ ਇਕ ਮੁਕਾਬਲੇ 'ਚ ਮਾਰ ਦਿੱਤਾ ਸੀ। ਮੁਨੀਬ ਬੀਤੇ ਕਾਫ਼ੀ ਸਮੇਂ ਤੋਂ ਫਰਾਰ ਸੀ ਅਤੇ ਪੁਲਸ ਉਸ ਦੀ ਭਾਲ 'ਚ ਸੀ। ਪੁਲਸ ਨੂੰ ਪਤਾ ਚੱਲਾ ਕਿ ਉਹ ਕਤਰ ਚੱਲਾ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਕਤਰ ਤੋਂ ਦਿੱਲੀ ਡਿਪੋਰਟ ਕੀਤਾ ਗਿਆ। ਜਿਸ ਤੋਂ ਬਾਅਦ ਕੁਲਗਾਮ ਪੁਲਸ ਨੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਚੁੱਕਿਆ ਹੈ।


DIsha

Content Editor

Related News