ਜੈਸ਼ ਕਮਾਂਡਰ ਤਾਂਤਰੇ ਦੇ ਨਿਸ਼ਾਨੇ ''ਤੇ ਸਨ ਭਾਜਪਾ ਦੇ ਵੱਡੇ ਨੇਤਾ

Thursday, Dec 28, 2017 - 10:10 AM (IST)

ਸ਼੍ਰੀਨਗਰ— ਕਸ਼ਮੀਰ ਵਾਦੀ ਵਿਚ ਬੀਤੇ ਦਿਨੀਂ ਸੁਰੱਖਿਆ ਫੋਰਸਾਂ ਨੇ ਜੈਸ਼-ਏ-ਮੁਹੰਮਦ ਦੇ ਕਮਾਂਡਰ ਨੂਰ ਮੁਹੰਮਦ ਤਾਂਤਰੇ ਨੂੰ ਢੇਰ ਕਰ ਦਿੱਤਾ ਸੀ। ਹੁਣ ਉਸ ਸਬੰਧੀ ਕਈ ਅਹਿਮ ਖੁਲਾਸੇ ਹੋ ਰਹੇ ਹਨ। ਰਿਪੋਰਟਾਂ ਮੁਤਾਬਕ ਤਾਂਤਰੇ ਦੇ ਨਿਸ਼ਾਨੇ 'ਤੇ ਭਾਜਪਾ ਦੇ ਕਈ ਵੱਡੇ ਨੇਤਾ ਸਨ। ਭਾਜਪਾ ਨੇਤਾਵਾਂ ਦੀ ਹੱਤਿਆ ਲਈ ਉਸ ਨੇ ਖਤਰਨਾਕ ਯੋਜਨਾ ਬਣਾਈ ਹੋਈ ਸੀ। ਸੁਰੱਖਿਆ  ਏਜੰਸੀਆਂ ਨੂੰ ਰਿਪੋਰਟ ਮਿਲੀ ਸੀ ਕਿ ਤਾਂਤਰੇ ਭਾਜਪਾ ਵਿਚ ਸ਼ਾਮਲ ਹੋ ਕੇ ਉਸ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਸੀ। ਇਸ ਲਈ ਉਹ ਦਿੱਲੀ ਸਥਿਤ ਭਾਜਪਾ ਦੇ ਹੈੱਡਕੁਆਰਟਰ ਵਿਖੇ ਵੀ ਗਿਆ ਸੀ। ਉਸਨੇ ਭਾਜਪਾ ਦੀ ਮੈਂਬਰੀ ਹਾਸਲ ਕਰਨ ਲਈ ਫਾਰਮ ਵੀ ਲੈ ਲਿਆ ਸੀ।


Related News