ਜੈਰਾਮ ਠਾਕੁਰ ਨੇ ਹਿਮਾਚਲ ''ਚ ਭਾਜਪਾ ਦੇ 3 ਸਾਲ ਪੂਰੇ ਹੋਣ ਮੌਕੇ ਪ੍ਰੋਗਰਾਮ ਲਈ ਰਾਜਨਾਥ ਨੂੰ ਦਿੱਤਾ ਸੱਦਾ

12/18/2020 12:58:14 PM

ਸ਼ਿਮਲਾ- ਮੁੱਖ ਮੰਤਰੀ ਜੈਰਾਮ ਠਾਕੁਰ ਨੇ ਨਵੀਂ ਦਿੱਲੀ 'ਚ ਵੀਰਵਾਰ ਸ਼ਾਮ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਰਾਜਨਾਥ ਸਿੰਘ ਨੂੰ ਹਿਮਾਚਲ 'ਚ ਭਾਜਪਾ ਦੇ ਸੱਤਾ 'ਚ ਤਿੰਨ ਸਾਲ ਪੂਰੇ ਹੋਣ ਮੌਕੇ 27 ਦਸੰਬਰ ਨੂੰ ਰਾਜ ਮਹਿਮਾਨ ਗ੍ਰਹਿ ਪੀਟਰਹਾਫ਼ ਸ਼ਿਮਲਾ 'ਚ ਹੋਣ ਵਾਲੇ ਪ੍ਰੋਗਰਾਮ 'ਚ ਵਰਚੁਅਲੀ ਸ਼ਾਮਲ ਹੋਣ ਦਾ ਸੱਦਾ ਦਿੱਤਾ। ਰਾਜਨਾਥ ਨੇ ਮੁੱਖ ਮੰਤਰੀ ਨੂੰ ਕੇਂਦਰ ਵਲੋਂ ਹਰ ਤਰ੍ਹਾਂ ਦੀ ਮਦਦ ਜਾਰੀ ਰੱਖਣ ਦਾ ਭਰੋਸਾ ਦਿੱਤਾ। 

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪ੍ਰਦੇਸ਼ ਭਾਜਪਾ ਸਰਕਾਰ ਦਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਪ੍ਰੋਗਰਾਮ 'ਚ ਸ਼ਾਮਲ ਹੋਣ ਦਾ ਸੱਦਾ ਦੇਣਗੇ। ਇਸ ਦੌਰਾਨ ਪ੍ਰਦੇਸ਼ 'ਚ ਚੱਲ ਰਹੀਆਂ ਵਿਕਾਸ ਯੋਜਨਾਵਾਂ 'ਤੇ ਵੀ ਚਰਚਾ ਹੋਵੇਗੀ। ਜੈਰਾਮ ਠਾਕੁਰ ਦੁਪਹਿਰ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮਿਲ ਕੇ ਅਗਲੇ ਵਿੱਤ ਸਾਲ ਲਈ ਮਾਲੀਆ ਘਾਟਾ ਮੁਆਵਜ਼ਾ ਅਤੇ ਜੀ.ਐੱਸ.ਟੀ. ਦੇ ਅਧੀਨ ਸੂਬੇ ਨੂੰ ਮਿਲਣ ਵਾਲੀ ਰਾਸ਼ੀ ਨੂੰ ਉਸੇ ਤਰ੍ਹਾਂ ਰੱਖਣ 'ਤੇ ਪੱਖ ਰੱਖਣਗੇ। 


DIsha

Content Editor

Related News