ਪੌਂਗ ਡੈਮ ''ਚ ਬਰਡ ਫਲੂ ਨਾਲ 4 ਹਜ਼ਾਰ ਤੋਂ ਵੱਧ ਪੰਛੀਆਂ ਦੀ ਹੋਈ ਮੌਤ : ਜੈਰਾਮ ਠਾਕੁਰ

01/11/2021 6:30:14 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਰਿਜਰਵਾਇਰ 'ਚ ਹੁਣ ਤੱਕ ਬਰਡ ਫਲੂ ਕਾਰਨ 4,324 ਪ੍ਰਵਾਸੀ ਪੰਛੀਆਂ ਦੀ ਮੌਤ ਹੋਈ ਹੈ। ਇਨ੍ਹਾਂ ਪੰਛੀਆਂ ਨੂੰ ਪ੍ਰੋਟੋਕਾਲ ਅਨੁਸਾਰ ਦਫ਼ਨਾਇਆ ਜਾ ਰਿਹਾ ਹੈ ਤਾਂ ਕਿ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇਹ ਜਾਣਕਾਰੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇੱਥੇ ਬਰਡ ਫਲੂ ਕਾਰਨ ਪੈਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਆਯੋਜਿਤ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਜੰਗਲਾਤ ਪ੍ਰਾਣੀ ਵਿਭਾਗ ਦੇ 65 ਤੁਰੰਤ ਪ੍ਰਕਿਰਿਆ ਦਲ ਪੌਂਗ ਡੈਮ ਅਤੇ ਨੇੜੇ-ਤੇੜੇ ਦੇ ਖੇਤਰਾਂ ਦੀ ਨਿਗਰਾਨੀ ਕਰ ਰਹੇ ਹਨ। ਬਰਡ ਫਲੂ ਦੀ ਤੇਜ਼ੀ ਨੂੰ ਧਿਆਨ 'ਚ ਰੱਖਦੇ ਹੋਏ ਪਸ਼ੂ ਪਾਲਣ ਵਿਭਾਗ ਵਲੋਂ ਪੋਲਟਰੀ ਸੈਂਪਲ ਆਰ.ਡੀ.ਡੀ.ਐੱਲ. ਜਲੰਧਰ ਭੇਜੇ ਗਏ ਹਨ। 

ਇਹ ਵੀ ਪੜ੍ਹੋ : ਬਰਡ ਫਲੂ : ਦਿੱਲੀ 'ਚ ਬਾਹਰੋਂ ਆਉਣ ਵਾਲੇ ਪੈਕ ਕੀਤੇ ਗਏ ਚਿਕਨ 'ਤੇ ਲੱਗੀ ਰੋਕ

ਜੈਰਾਮ ਠਾਕੁਰ ਨੇ ਕਿਹਾ ਕਿ ਸੋਲਨ ਜ਼ਿਲ੍ਹਾ ਦੇ ਉੱਪ ਡਵੀਜ਼ਨ ਧਰਮਪੁਰ 'ਚ ਇਕ ਹਜ਼ਾਰ ਪਾਲਤੂ ਮਰੀਆਂ ਹੋਈਆਂ ਮੁਰਗੀਆਂ ਸੁੱਟੀਆਂ ਗਈਆਂ ਸਨ। ਇਨ੍ਹਾਂ ਨੂੰ ਡੂੰਘਾਈ 'ਚ ਦਬਾ ਕੇ ਨਿਪਟਾਇਆ ਗਿਆ ਅਤੇ ਇਲਾਕੇ ਨੂੰ ਪ੍ਰੋਟੋਕਾਲ ਅਨੁਸਾਰ ਸੈਨੀਟਾਈਜ਼ ਕੀਤਾ ਗਿਆ ਹੈ। ਹੁਣ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ 215 ਹੋਰ ਪੰਛੀ ਮ੍ਰਿਤ ਪਾਏ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਰਡ ਫਲੂ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਸੁਰੱਖਿਆ ਉਪਾਵਾਂ ਨੂੰ ਅਪਣਾਉਣ ਬਾਰੇ ਸੰਵੇਦਨਸ਼ੀਲ ਬਣਾਉਣ ਲਈ ਸੂਚਨਾ, ਸਿੱਖਿਆ ਅਤੇ ਸੰਚਾਰ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ : ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ 'ਚ ਕੀਤੀ ਪੁਸ਼ਟੀ

ਪ੍ਰਦੇਸ਼ 'ਚ ਹੋਰ ਸੂਬਿਆਂ 'ਚ ਪੋਲਟਰੀ ਉਤਪਾਦਾਂ ਨੂੰ ਲਿਆਉਣ 'ਤੇ ਇਕ ਹਫ਼ਤੇ ਲਈ ਪਾਬੰਦੀ ਲਾਈ ਗਈ ਹੈ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਹੋਰ ਸੂਬਿਆਂ ਤੋਂ ਪੋਲਟਰੀ ਉਤਪਾਦਾਂ ਦੇ ਮਾਧਿਅਮ ਨਾਲ ਇਨਫੈਕਸ਼ਨ ਨਾ ਆਏ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤਾਲਾਬਾਂ ਦੇ ਨੇੜੇ-ਤੇੜੇ ਪੰਛੀਆਂ 'ਤੇ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਲੋਕਾਂ ਨੂੰ ਪੋਲਟਰੀ ਉਤਪਾਦਾਂ ਦੀ ਉੱਚਿਤ ਸਾਂਭ-ਸੰਭਾਲ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ। ਮੁੱਖ ਮੰਤਰੀ ਨੇ ਕਿਹਾ ਕਿ ਬਰਡ ਫਲੂ ਦੇ ਨਿਵਾਰਕ ਉਪਾਵਾਂ ਬਾਰੇ ਲੋਕਾਂ 'ਚ ਜਾਗਰੂਕਤਾ ਲਿਆਉਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਸੰਬੰਧਤ ਅਧਿਕਾਰੀਆਂ ਨੂੰ ਇਸ ਦਿਸ਼ਾ 'ਚ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News