ਜੈਰਾਮ ਰਮੇਸ਼ ਨੇ ਪਾਕਿਸਤਾਨ ਨੂੰ ਮਿਲੀ ਨਵੀਂ ਭੂਮਿਕਾ ''ਤੇ ਚੁੱਕੇ ਸਵਾਲ

Saturday, Apr 11, 2026 - 01:28 PM (IST)

ਜੈਰਾਮ ਰਮੇਸ਼ ਨੇ ਪਾਕਿਸਤਾਨ ਨੂੰ ਮਿਲੀ ਨਵੀਂ ਭੂਮਿਕਾ ''ਤੇ ਚੁੱਕੇ ਸਵਾਲ

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਅਤੇ 'ਜੱਫੀ ਪਾਉਣ ਵਾਲੀ ਡਿਪਲੋਮੇਸੀ' (hug diplomacy) 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਇਸਲਾਮਾਬਾਦ 'ਚ ਅੱਜ ਤੋਂ ਸ਼ੁਰੂ ਹੋ ਰਹੀ ਅਮਰੀਕਾ-ਈਰਾਨ ਬੈਠਕ ਦੇ ਹਵਾਲੇ ਨਾਲ ਰਮੇਸ਼ ਨੇ ਭਾਰਤ ਸਰਕਾਰ ਦੀ ਕੂਟਨੀਤਕ ਅਸਫਲਤਾ 'ਤੇ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਪਾਕਿਸਤਾਨ ਦੀ ਭੂਮਿਕਾ 'ਤੇ ਸਵਾਲ 

ਜੈਰਾਮ ਰਮੇਸ਼ ਨੇ ਸਵਾਲ ਕੀਤਾ ਕਿ ਅਪ੍ਰੈਲ 2025 ਦੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਜਦੋਂ ਭਾਰਤ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਅਲੱਗ-ਥਲੱਗ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ, ਤਾਂ ਫਿਰ ਪਾਕਿਸਤਾਨ ਇਸ ਨਵੀਂ ਅਤੇ ਅਹਿਮ ਭੂਮਿਕਾ 'ਚ ਕਿਵੇਂ ਆ ਗਿਆ? ਉਨ੍ਹਾਂ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ 2008 ਦੇ ਮੁੰਬਈ ਹਮਲਿਆਂ ਤੋਂ ਬਾਅਦ ਪਾਕਿਸਤਾਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੁਨੀਆ ਤੋਂ ਅਲੱਗ ਕਰ ਦਿੱਤਾ ਸੀ, ਜਦਕਿ ਮੌਜੂਦਾ ਸਰਕਾਰ ਅਜਿਹਾ ਕਰਨ 'ਚ ਨਾਕਾਮ ਰਹੀ ਹੈ।

PunjabKesari

ਅਮਰੀਕਾ ਅਤੇ ਚੀਨ ਨਾਲ ਸਬੰਧਾਂ 'ਤੇ ਘੇਰਿਆ 

ਕਾਂਗਰਸ ਆਗੂ ਨੇ 'ਨਮਸਤੇ ਟਰੰਪ' ਅਤੇ 'ਹਾਊਡੀ ਮੋਦੀ' ਵਰਗੇ ਪ੍ਰੋਗਰਾਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਨੇ ਪ੍ਰਚਾਰ ਦੇ ਬਾਵਜੂਦ ਭਾਰਤ ਨੇ ਅਮਰੀਕਾ ਨੂੰ ਪਾਕਿਸਤਾਨ ਨੂੰ ਇਹ ਨਵੀਂ ਭੂਮਿਕਾ ਦੇਣ ਦੀ ਇਜਾਜ਼ਤ ਕਿਵੇਂ ਦਿੱਤੀ?  ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਅਮਰੀਕਾ ਨਾਲ ਇਕਪਾਸੜ ਵਪਾਰਕ ਸਮਝੌਤਾ ਕੀਤਾ ਜਿਸ ਵਿੱਚ ਭਾਰਤ ਨੂੰ ਕੋਈ ਠੋਸ ਲਾਭ ਨਹੀਂ ਹੋਇਆ। ਇਸ ਦੇ ਨਾਲ ਹੀ ਉਨ੍ਹਾਂ ਚੀਨ ਪ੍ਰਤੀ ਸਰਕਾਰ ਦੀ ਨੀਤੀ ਨੂੰ 'ਸੰਤੁਲਿਤ ਆਤਮ ਸਮਰਪਣ' (balanced capitulation) ਕਰਾਰ ਦਿੱਤਾ ਅਤੇ ਕਿਹਾ ਕਿ ਚੀਨ ਲਗਾਤਾਰ ਪਾਕਿਸਤਾਨ ਦਾ ਸਾਥ ਦੇ ਰਿਹਾ ਹੈ।

BRICS+ ਅਤੇ ਪੱਛਮੀ ਏਸ਼ੀਆ ਦੇ ਹਾਲਾਤ 

ਰਮੇਸ਼ ਨੇ ਕਿਹਾ ਕਿ ਭਾਰਤ ਮੌਜੂਦਾ ਸਮੇਂ BRICS+ ਦਾ ਪ੍ਰਧਾਨ ਹੈ, ਜਿਸ 'ਚ ਈਰਾਨ, ਯੂਏਈ ਅਤੇ ਸਊਦੀ ਅਰਬ ਵਰਗੇ ਦੇਸ਼ ਸ਼ਾਮਲ ਹਨ, ਫਿਰ ਵੀ ਭਾਰਤ ਨੇ ਸ਼ਾਂਤੀ ਜਾਂ ਵਿਚੋਲਗੀ ਲਈ ਕੋਈ ਪਹਿਲ ਕਿਉਂ ਨਹੀਂ ਕੀਤੀ?  ਉਨ੍ਹਾਂ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹੋਰਮੁਜ਼ ਜਲਡਮਰੂ (Strait of Hormuz) ਦੀ ਸਥਿਤੀ 28 ਫਰਵਰੀ ਤੋਂ ਪਹਿਲਾਂ ਵਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੇ ਇਜ਼ਰਾਈਲ ਦੌਰੇ ਦੇ ਸਮੇਂ 'ਤੇ ਵੀ ਸਵਾਲ ਚੁੱਕਦਿਆਂ ਇਸ ਨੂੰ 'ਗੈਰ-ਵਾਜਬ' ਦੱਸਿਆ, ਜਿਸ ਤੋਂ ਠੀਕ ਦੋ ਦਿਨ ਬਾਅਦ ਈਰਾਨ 'ਤੇ ਹਮਲੇ ਸ਼ੁਰੂ ਹੋਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News