ਮੱਧ ਪ੍ਰਦੇਸ਼ ਦੇ ਸਿੰਗਰੌਲੀ ''ਚ ਵੱਡੇ ਮਾਈਨਿੰਗ ਘੁਟਾਲੇ ''ਤੇ ਜੈਰਾਮ ਰਮੇਸ਼ ਦਾ ਵੱਡਾ ਬਿਆਨ
Thursday, Jul 09, 2026 - 05:20 PM (IST)
ਨੈਸ਼ਨਲ ਡੈਸਕ : ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ ਇੱਕ ਵੱਡੇ ਮਾਈਨਿੰਗ ਘੁਟਾਲੇ ਦਾ ਦਾਅਵਾ ਕਰਦਿਆਂ ਮੋਦੀ ਸਰਕਾਰ ਅਤੇ ਅਡਾਨੀ ਸਮੂਹ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇਸ ਕਥਿਤ ਘੁਟਾਲੇ ਨੂੰ "ਅੰਗੂਠਾ ਚੋਰੀ" ਦਾ ਨਾਂ ਦਿੱਤਾ ਹੈ। ਰਮੇਸ਼ ਦੇ ਬਿਆਨ ਮੁਤਾਬਕ ਸਿੰਗਰੌਲੀ ਦੇ ਘਿਰੌਲੀ ਕੋਲ ਬਲਾਕ ਵਿੱਚ ਅਡਾਨੀ ਨਾਲ ਜੁੜੀ ਕੰਪਨੀ ਲਈ ਮਾਈਨਿੰਗ ਦਾ ਰਾਹ ਪੱਧਰਾ ਕਰਨ ਵਾਸਤੇ ਮਰੇ ਹੋਏ ਲੋਕਾਂ ਦੇ ਫਰਜ਼ੀ ਅੰਗੂਠਿਆਂ ਦੇ ਨਿਸ਼ਾਨ ਵਰਤ ਕੇ ਫਰਜ਼ੀ ਗ੍ਰਾਮ ਸਭਾਵਾਂ ਦੀ ਮਨਜ਼ੂਰੀ ਲਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਆਦਿਵਾਸੀਆਂ ਦੇ ਸੰਵਿਧਾਨਕ ਅਧਿਕਾਰਾਂ ਨੂੰ ਕੁਚਲਣ ਦੀ ਇੱਕ ਘਿਨਾਉਣੀ ਕੋਸ਼ਿਸ਼ ਹੈ।
वोट चोरी, सीट चोरी, चंदा चोरी के बाद अब ‘अंगूठा चोरी’… मोदी है तो हर चोरी और लूट मुमकिन है।
— Jairam Ramesh (@Jairam_Ramesh) July 9, 2026
मध्य प्रदेश के सिंगरौली के धीरौली कोल ब्लॉक में अडानी से जुड़ी कंपनी के खनन का रास्ता साफ़ करने के लिए मरे हुए लोगों के फ़र्ज़ी अंगूठों के निशान दिखाकर फ़र्ज़ी ग्राम सभाओं की मंज़ूरी ली…
ਜੈਰਾਮ ਰਮੇਸ਼ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਵੋਟ, ਸੀਟ ਅਤੇ ਚੰਦੇ ਦੀ ਚੋਰੀ ਤੋਂ ਬਾਅਦ ਹੁਣ "ਅੰਗੂਠਾ ਚੋਰੀ" ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਤੰਜ ਕਸਦਿਆਂ ਕਿਹਾ, "ਮੋਦੀ ਹੈ ਤਾਂ ਹਰ ਚੋਰੀ ਅਤੇ ਲੁੱਟ ਮੁਮਕਿਨ ਹੈ"। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਕਾਰਵਾਈਆਂ ਨਿੰਦਣਯੋਗ ਹਨ ਅਤੇ ਕਾਂਗਰਸ ਪਾਰਟੀ ਨੂੰ ਇਹ ਕਦੇ ਵੀ ਪ੍ਰਵਾਨ ਨਹੀਂ ਹੋਣਗੀਆਂ। ਇਹ ਖੁਲਾਸਾ ਕਾਂਗਰਸ ਮੁੱਖ ਦਫਤਰ ਵਿਖੇ ਪਾਰਟੀ ਆਗੂਆਂ ਕੇ. ਰਾਜੂ ਅਤੇ ਡਾ. ਵਿਕਰਾਂਤ ਭੂਰੀਆ ਵੱਲੋਂ 'ਸਿੰਗਰੌਲੀ ਫਾਈਲਜ਼' ਦੇ ਮੁੱਦੇ 'ਤੇ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਕੇਂਦਰੀ ਮੰਤਰੀ ਦੇ ਸਟਾਫ ਦੀ ਬਰਖਾਸਤਗੀ ''ਤੇ ਜੈਰਾਮ ਰਮੇਸ਼ ਨੇ ''ਚੰਦਾ ਦਿਓ, ਧੰਦਾ ਲਓ'' ਸਕੀਮ ਤਹਿਤ ਘੇਰੀ ਮੋਦੀ ਸਰਕਾਰ
