ਵੱਡਾ ਹਾਦਸਾ: ਹਾਈਟੈਨਸ਼ਨ ਤਾਰ ਦੀ ਲਪੇਟ 'ਚ ਆਈ ਬੱਸ ਨੂੰ ਲੱਗੀ ਅੱਗ, 3 ਯਾਤਰੀਆਂ ਦੀ ਮੌਤ, 16 ਝੁਲਸੇ
Friday, Nov 27, 2020 - 02:59 PM (IST)
ਜੈਪੁਰ (ਵਾਰਤਾ) : ਰਾਜਸਥਾਨ ਵਿਚ ਜੈਪੁਰ ਦੇ ਚੰਦਰਵਾਜੀ ਖੇਤਰ ਵਿਚ ਇਕ ਨਿੱਜੀ ਬੱਸ ਦੇ ਹਾਈਟੈਨਸ਼ਨ ਬਿਜਲੀ ਤਾਰ ਦੀ ਲਪੇਟ ਵਿਚ ਆਉਣ ਨਾਲ ਬੱਸ ਵਿਚ ਸਵਾਰ 3 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 16 ਹੋਰ ਝੁਲਸ ਗਏ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦਾ ਕਤਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ
ਪੁਲਸ ਸੂਤਰਾਂ ਨੇ ਦੱਸਿਆ ਕਿ ਦਿੱਲੀ ਤੋਂ ਇਕ ਨਿੱਜੀ ਟਰੈਵਲਸ ਦੀ ਬੱਸ ਜੈਪੁਰ ਵੱਲ ਆ ਰਹੀ ਸੀ ਕਿ ਕਰੀਬ 11:30 ਵਜੇ ਨਵਾਨਾ-ਚੰਦਰਵਾਜੀ ਵਿਚਾਲੇ ਹਾਈਟੈਨਸ਼ਨ ਬਿਜਲੀ ਤਾਰ ਦੀ ਲਪੇਟ ਵਿਚ ਆ ਗਈ। ਇਸ ਨਾਲ ਬੱਸ ਵਿਚ ਅੱਗ ਲੱਗ ਗਈ। ਘਟਨਾ ਦੇ ਤੁਰੰਤ ਬਾਅਦ ਨੇੜੇ-ਤੇੜੇ ਦੇ ਲੋਕ ਮੌਕੇ 'ਤੇ ਪੁੱਜੇ ਅਤੇ ਸਵਾਰੀਆਂ ਨੂੰ ਬਾਹਰ ਕੱਢਿਆ। ਪੁਲਸ ਨੇ ਦੱਸਿਆ ਕਿ ਝੁਲਸਣ ਨਾਲ 3 ਲੋਕਾਂ ਦੀ ਮੌਤ ਹੋ ਗਈ, 16 ਲੋਕਾਂ ਨੂੰ ਨਿਮਸ ਵਿਚ ਭਰਤੀ ਕਰਾਇਆ ਗਿਆ ਹੈ। ਬੱਸ ਵਿਚ ਕੁੱਲ 19 ਲੋਕ ਸਨ।
ਇਹ ਵੀ ਪੜ੍ਹੋ: ਆਸਟਰੇਲੀਆ ਦੌਰੇ ਤੋਂ ਵਾਪਸ ਪਰਤਣ ਦੇ ਫ਼ੈਸਲੇ 'ਤੇ ਪਹਿਲੀ ਵਾਰ ਵਿਰਾਟ ਨੇ ਤੋੜੀ ਚੁੱਪੀ (ਵੇਖੋ ਵੀਡੀਓ)