ਯੂਨੈਸਕੋ ਵਿਸ਼ਵ ਵਿਰਾਸਤ ਲਿਸਟ ''ਚ ਸ਼ਾਮਲ ਹੋਇਆ ''ਗੁਲਾਬੀ ਸ਼ਹਿਰ ਜੈਪੁਰ''

Saturday, Jul 06, 2019 - 04:39 PM (IST)

ਯੂਨੈਸਕੋ ਵਿਸ਼ਵ ਵਿਰਾਸਤ ਲਿਸਟ ''ਚ ਸ਼ਾਮਲ ਹੋਇਆ ''ਗੁਲਾਬੀ ਸ਼ਹਿਰ ਜੈਪੁਰ''

ਜੈਪੁਰ—ਯੂਨੈਸਕੋ (ਸੰਯੁਕਤ ਰਾਸ਼ਟਰ ਦੇ ਵਿਦਿਅਕ, ਵਿਗਿਆਨਿਕ ਅਤੇ ਸੱਭਿਆਚਾਰਕ ਸੰਗਠਨ) ਵਿਸ਼ਵ ਵਿਰਾਸਤ ਲਿਸਟ 'ਚ ਭਾਰਤ ਦਾ ਇੱਕ ਹੋਰ ਸ਼ਹਿਰ ਸ਼ਾਮਲ ਹੋ ਗਿਆ ਹੈ। ਅੱਜ ਭਾਵ ਸ਼ਨੀਵਾਰ ਨੂੰ 'ਰਾਜਸਥਾਨ ਦੀ ਰਾਜਧਾਨੀ ਜੈਪੁਰ' ਸ਼ਹਿਰ ਨੂੰ ਯੂਨੈਸਕੋ ਵਿਸ਼ਵ ਵਿਰਾਸਤੀ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਰਾਜਸਥਾਨ 'ਚ 37 ਵਿਸ਼ਵ ਵਿਰਾਸਤ ਸਾਈਟਸ ਹਨ, ਜਿਨ੍ਹਾਂ 'ਚ ਚਿਤੌੜਗੜ੍ਹ ਦਾ ਕਿਲਾਂ, ਕੁੰਭਲਗੜ੍ਹ, ਜੈਸਲਮੇਰ, ਰਣਥੰਭੌਰ ਅਤੇ ਗਾਗਰੋਨ ਦਾ ਕਿਲਾਂ ਸ਼ਾਮਲ ਹੈ। ਇਹ ਐਲਾਨ ਯੂਨੈਸਕੋ ਵਿਸ਼ਵ ਵਿਰਾਸਤ ਕਮੇਟੀ ਦੇ ਆਜ਼ੇਰਬਾਈਜ਼ਾਨ ਦੇ ਬਾਕੂ 'ਚ ਜਾਰੀ 43ਵੇਂ ਸੈਸ਼ਨ ਤੋਂ ਬਾਅਦ ਕੀਤਾ ਗਿਆ। 

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਉਪਲੱਬਧੀ 'ਤੇ ਟਵੀਟ ਕਰ ਕੇ ਵਧਾਈ ਵੀ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ-'ਜੈਪੁਰ ਦਾ ਸੰਬੰਧ ਸੰਸਕ੍ਰਿਤੀ ਅਤੇ ਬਹਾਦਰੀ ਨਾਲ ਜੁੜਿਆ ਹੈ। ਉਤਸ਼ਾਹ ਨਾਲ ਭਰਪੂਰ ਜੈਪੁਰ ਦੀ ਮਹਿਮਾਨਵਾਜ਼ੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਖੁਸ਼ੀ ਹੈ ਕਿ ਇਸ ਸ਼ਹਿਰ ਲਈ ਯੂਨੈਸਕੋ ਨੇ ਵਿਸ਼ਵ ਵਿਰਾਸਤ ਸਾਈਟ ਦਾ ਐਲਾਨ ਕੀਤਾ ਹੈ।''

PunjabKesari

ਦੱਸ ਦੇਈਏ ਕਿ ਪਿਛਲੇ ਸਾਲ ਅਗਸਤ 'ਚ 'ਗੁਲਾਬੀ ਸ਼ਹਿਰ' ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਾਈਟ ਐਲਾਨ ਕਰਨ ਲਈ ਸਰਕਾਰ ਵੱਲੋਂ ਪ੍ਰਸਤਾਵ ਭੇਜਿਆ ਗਿਆ ਸੀ। 2017 ਦੇ ਆਪਰੇਸ਼ਨ ਗਾਈਡਲਾਈਨਜ਼ ਤਹਿਤ ਇੱਕ ਸੂਬੇ ਤੋਂ ਹਰ ਸਾਲ ਸਿਰਫ ਇੱਕ ਸਥਾਨ ਨੂੰ ਹੀ 'ਵਿਸ਼ਵ ਵਿਰਾਸਤੀ' ਬਣਾਉਣ ਲਈ ਪ੍ਰਸਤਾਵਿਤ ਕੀਤਾ ਜਾ ਸਕਦਾ ਹੈ। ਇਹ ਦਰਜਾ ਮਿਲਣ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੱਲਾਸ਼ੇਰੀ ਮਿਲਣ ਨਾਲ ਲੋਕਲ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ। ਇਸ ਤੋਂ ਇਲਾਵਾ ਕਾਰੀਗਿਰੀ ਅਤੇ ਹੱਥ ਨਾਲ ਸਮਾਨ ਬਣਾਉਣ ਦੇ ਉਦਯੋਗਾਂ ਦੀ ਵੀ ਆਮਦਨੀ ਨੂੰ ਫਾਇਦਾ ਮਿਲਦਾ ਹੈ।


author

Iqbalkaur

Content Editor

Related News